ਮਲੋਟ ਤੋਂ ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਹੋਈ ਬਰਾਮਦ
Thursday, May 05, 2022 - 09:58 AM (IST)

ਅਬੋਹਰ (ਰਹੇਜਾ) : ਬੀਤੇ ਦਿਨੀਂ ਮਲੋਟ ਤੋਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਅੱਜ ਪਿੰਡ ਬਹਾਵਾਲਾ ਨੇਡ਼ਿਓਂ ਲੰਘਦੀ ਲੰਬੀ ਮਾਈਨਰ ਵਿਚੋਂ ਮਿਲੀ ਹੈ। ਥਾਣਾ ਬਹਾਵਵਾਲਾ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਹਿਰ ਵਿਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਬਿੱਟੂ ਨਰੂਲਾ, ਵਿਸ਼ਾਲ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਏ. ਏ. ਐੱਸ. ਆਈ. ਗਰੀਸ਼ ਦੀ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ
ਸੂਚਨਾ ਮਿਲਣ ’ਤੇ ਮਲੋਟ ਤੋਂ ਪੁੱਜੇ ਨਵਦੀਪ ਗੁਪਤਾ ਨੇ ਮ੍ਰਿਤਕ ਦੀ ਪਛਾਣ ਮੂਲ ਰੂਪ ਤੋਂ ਯੂ. ਪੀ. ਵਾਸੀ ਪ੍ਰਦੀਪ ਉਰਫ ਪੱਪੂ (30) ਵਜੋਂ ਕੀਤੀ। ਉਹ ਕਣਕ ਦੇ ਸੀਜ਼ਨ ਦੌਰਾਨ ਮਲੋਟ ਦੀ ਅਨਾਜ ਮੰਡੀ ਵਿਚ ਉਨ੍ਹਾਂ ਨਾਲ ਕੰਮ ਕਰਨ ਲਈ ਆਇਆ ਸੀ। 2 ਮਈ ਦੀ ਰਾਤ ਨੂੰ ਉਹ ਅਚਾਨਕ ਲਾਪਤਾ ਹੋ ਗਿਆ, ਜਿਸ ਦੀ ਗੁੰਮਸ਼ੁਦਗੀ ਉਨ੍ਹਾਂ ਨੇ ਲੰਬੀ ਥਾਣੇ ਵਿੱਚ ਦਰਜ ਕਰਵਾਈ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਉਣ ’ਤੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ