ਸੈਕਟਰ-36 ''ਚ ਦਰਖਤ ਨਾਲ ਲਟਕੀ ਮਿਲੀ ਲਾਪਤਾ ਲੜਕੀ ਦੀ ਲਾਸ਼
Tuesday, Apr 06, 2021 - 11:14 PM (IST)
ਚੰਡੀਗੜ੍ਹ (ਸੁਸ਼ੀਲ)- ਚੰਡੀਗੜ੍ਹ ਸੈਕਟਰ-36 ਥਾਣਾ ਖੇਤਰ ਨਾਲ ਲੱਗਦੇ ਜੰਗਲ 'ਚ 17 ਸਾਲਾ ਇਕ ਲੜਕੀ ਨੇ ਦਰਖਤ ’ਤੇ ਚੁੰਨੀ ਨਾਲ ਫਾਹਾ ਲਾਕੇ ਖੁਦਕੁਸ਼ੀ ਕਰ ਲਈ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲੜਕੀ ਦੀ ਲਾਸ਼ ਨੂੰ ਉਤਾਰ ਕੇ ਸੈਕਟਰ-16 ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ। ਮ੍ਰਿਤਕਾ ਦੀ ਪਹਿਚਾਣ 17 ਸਾਲਾ ਕੋਮਲ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਉਹ ਸੈਕਟਰ-35 ਦੀ ਇੱਕ ਕੋਠੀ ਵਿਚ ਕੰਮ ਕਰਦੀ ਸੀ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ
ਮ੍ਰਿਤਕ ਕੋਮਲ ਦੀ ਸਹੇਲੀ ਨੇ ਦੱਸਿਆ ਕਿ ਕੋਮਲ ਕੱਲ ਤੋਂ ਲਾਪਤਾ ਸੀ, ਜਿਸ ਦੀ ਉਨ੍ਹਾਂ ਨੇ ਸ਼ਿਕਾਇਤ ਉਨ੍ਹਾਂ ਨੇ ਪੁਲਸ ਥਾਣੇ ਵਿਚ ਦਰਜ ਕਰਵਾਈ ਸੀ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਪੁਲਸ ਤੋਂ ਸੂਚਨਾ ਮਿਲੀ ਕਿ ਉਸ ਦੀ ਸਹੇਲੀ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਦੱਸਿਆ ਕਿ ਕੋਮਲ ਕੋਲ ਇੱਕ ਲੜਕਾ ਮਿਲਣ ਆਉਂਦਾ ਸੀ, ਜਿਸ ਨਾਲ ਉਸ ਦੀ ਅਣਬਣ ਚੱਲ ਰਹੀ ਸੀ।
ਇਹ ਖ਼ਬਰ ਪੜ੍ਹੋ- ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ
ਲੜਕੇ ਬਾਰੇ ਕੀਤੀ ਜਾ ਰਹੀ ਪੁੱਛਗਿਛ:
ਸੈਕਟਰ-36 ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਕੋਲ ਕੱਲ੍ਹ ਇਕ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਸੀ। ਮੰਗਲਵਾਰ 11 ਵਜੇ ਕਿਸੇ ਨੇ ਸੂਚਨਾ ਦਿੱਤੀ ਕਿ ਇਕ ਲੜਕੀ ਦੀ ਲਾਸ਼ ਦਰਖਤ ’ਤੇ ਲਟਕੀ ਹੋਈ ਹੈ। ਮੌਕੇ ’ਤੇ ਪਹੁੰਚਕੇ ਵੇਖਿਆ ਤਾਂ ਇਹ ਉਹੀ ਗੁੰਮਸ਼ੁਦਾ ਹੋਈ ਲੜਕੀ ਕੋਮਲ ਸੀ। ਉਸ ਦੀ ਮੌਤ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਉਥੇ ਹੀ, ਮ੍ਰਿਤਕ ਕੋਮਲ ਅਤੇ ਉਸ ਦੀ ਸਹੇਲੀ ਜਿੱਥੇ ਕੰਮ ਕਰਦੀ ਸੀ, ਉਨ੍ਹਾਂ ਤੋਂ ਲੜਕੇ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ। ਜਿੱਥੇ ਉਹ ਕੰਮ ਕਰਦੀ ਸੀ, ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਮੱਦਦ ਨਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।