''ਪਿੰਡ ਜਗਾਓ, ਪਿੰਡ ਹਿਲਾਓ'' ਮੁਹਿੰਮ ਰਾਹੀਂ ਪਿੰਡ ਦੇ ਲੋਕਾਂ ''ਚ ਭਾਰੀ ਜੋਸ਼ ਤੇ ਉਤਸ਼ਾਹ ਭਰਿਆ

11/24/2020 3:38:32 PM

ਭਗਤਾ ਭਾਈ(ਪਰਮਜੀਤ ਢਿੱਲੋਂ): 26 ਤੇ 27 ਤਰੀਕ ਦੇ ਦਿੱਲੀ ਚੱਲੋ”ਧਰਨੇ ਦੀ ਤਿਆਰੀ ਦੇ ਸਿਖ਼ਰ ਵੱਲ ਵੱਧਦੇ ਹੋਏ ਅੱਜ ਕੋਠਾ ਗੁਰੂ ਵਿਖੇ ਕਿਸਾਨ ਬੀਬੀਆਂ, ਨੌਜਵਾਨਾਂ ਅਤੇ ਮਜ਼ਦੂਰਾਂ ਵੱਲੋਂ ਲਾਮਿਸਾਲ ਮਾਰਚ ਕਰਦੇ ਹੋਏ 'ਪਿੰਡ ਜਗਾਓ ਪਿੰਡ ਹਿਲਾਓ' ਮੁਹਿੰਮ ਰਾਹੀਂ ਪਿੰਡ ਦੇ ਲੋਕਾਂ 'ਚ ਭਾਰੀ ਜੋਸ਼ ਤੇ ਉਤਸ਼ਾਹ ਭਰ ਦਿੱਤਾ ਗਿਆ।
ਇਸ ਮੌਕੇ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਬਸੰਤ ਸਿੰਘ ਕੋਠਾ ਗੁਰੂ ਤੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਆਖਿਆ ਕਿ ਪੂਰੇ ਮੁਲਕ 'ਚ ਲੋਕ ਮਾਰੂ ਨੀਤੀਆਂ ਦੀ ਝੰਡੀ ਫੜ ਕੇ ਮੋਦੀ ਹਕੂਮਤ ਨੇ ਪਹਿਲਵਾਨੀ ਗੇੜਾ ਦਿੱਤਾ ਹੋਇਆ ਹੈ ਜਿਵੇਂ ਪਹਿਲਾਂ ਨੋਟਬੰਦੀ, ਜੀ ਐੱਸ ਟੀ, ਕਸ਼ਮੀਰ 'ਚ ਧਾਰਾ 370 ਖ਼ਤਮ ,ਫਿਰ ਸੀ. ਏ. ਏ. ਰਾਹੀਂ ਇਹ ਸੰਦੇਸ਼ ਕਿ ਮੋਦੀ ਨੂੰ ਕੋਈ ਨਹੀਂ ਟਾਲ ਸਕਦਾ। ਹੁਣ ਕਰੋਨਾ ਮਹਾਂਮਾਰੀ ਤੋਂ ਬਾਅਦ ਕੁੱਲ ਲੋਕਾਈ ਦੇ ਭੋਜਨ ਪਦਾਰਥਾਂ ਤੇ ਕੰਟਰੋਲ ਅਤੇ ਖੇਤੀ ਜਿਣਸਾਂ ਨੂੰ ਕਾਰਪੋਰੇਟੀ ਕੰਟਰੋਲ ਕਰਨ ਦੀ ਝੰਡੀ ਨੂੰ ਪੰਜਾਬ ਦੀ ਜਥੇਬੰਦਕ ਲਹਿਰ ਨੇ ਫੜ ਲਿਆ ਹੈ ਤੇ ਹਕੂਮਤ ਦੀਆਂ ਹਰ ਫੁੱਟ ਪਾਊ ਚਾਲਾਂ ਨੂੰ ਪਛਾੜਦੀ ਹੋਈ ਕਿਸਾਨ ਲਹਿਰ ਬਿਨ੍ਹਾਂ ਪੱਤਾ ਤੋੜੇ ਹਕੂਮਤ ਨੂੰ ਤਰੇਲੀਆਂ ਲਿਆ ਰਹੀ ਹੈ।

21, 22, 23 ਦੇ ਪਿੰਡ ਜਗਾਓ ਪਿੰਡ ਹਿਲਾਓ ਮਾਰਚ 'ਚੋਂ ਮਲੂਕਾ, ਆਦਮਪੁਰਾ, ਸਲਾਬਤਪੁਰਾ,  ਗੁਰੂਸਰ ਜਲਾਲ, ਹਮੀਰਗੜ੍ਹ, ਸਿਰੀਏਵਾਲਾ ਅਤੇ ਕੋਠਾ ਗੁਰੂ ਵਿਖੇ ਭਾਰੀ ਗਿਣਤੀ 'ਚ ਕਿਸਾਨ ਬੀਬੀਆਂ ਵੱਲੋਂ ਹੋਰ ਭਰਪੂਰ ਮਾਰਚ ਕੀਤੇ ਗਏ। ਇਸ ਮਾਰਚ 'ਚ ਬਲਜਿੰਦਰ ਕੌਰ ਗੁਰੂਸਰ, ਅਮਨਦੀਪ ਕੌਰ ਸਲਾਬਤਪੁਰਾ, ਮਾਲਣ ਕੌਰ ਕੋਠਾ ਗੁਰੂ, ਗੁਰਮੇਲ ਕੌਰ, ਚਰਨਜੀਤ ਕੌਰ ਮਲੂਕਾ, ਰਣਧੀਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਆਦਮਪੁਰਾ, ਮਾ: ਪ੍ਰਗਟ ਸਿੰਘ ਹਮੀਰਗੜ੍ਹ, ਮਾਣਕ ਦੀਪ ਸਿੰਘ ਸਿਰੀਏਵਾਲਾ, ਯਾਦਵਿੰਦਰ ਸਿੰਘ ਰਾਣਾ ਆਦਿ ਆਗੂ ਹਾਜ਼ਰ ਸਨ।


Aarti dhillon

Content Editor

Related News