ਟੈਕਸਟਾਈਲ ਮੰਤਰਾਲਾ ਨੇ ਕਪਾਹ ਜਿਨਰਜ਼ ਨੂੰ ਕਸਤੂਰੀ ਕਾਟਨ ਭਾਰਤ ਬ੍ਰਾਂਡ ਦਾ ਉਤਪਾਦਨ ਕਰਨ ਦਾ ਦਿੱਤਾ ਅਧਿਕਾਰ

Tuesday, Aug 06, 2024 - 10:03 PM (IST)

ਟੈਕਸਟਾਈਲ ਮੰਤਰਾਲਾ ਨੇ ਕਪਾਹ ਜਿਨਰਜ਼ ਨੂੰ ਕਸਤੂਰੀ ਕਾਟਨ ਭਾਰਤ ਬ੍ਰਾਂਡ ਦਾ ਉਤਪਾਦਨ ਕਰਨ ਦਾ ਦਿੱਤਾ ਅਧਿਕਾਰ

ਜੈਤੋ (ਰਘੂਨੰਦਨ ਪਰਾਸ਼ਰ) : ਕੱਪੜਾ ਮੰਤਰਾਲਾ ਦਾ ਕਸਤੂਰੀ ਕਾਟਨ ਭਾਰਤ ਪ੍ਰੋਗਰਾਮ ਭਾਰਤੀ ਕਪਾਹ ਦੀ ਟਰੇਸੇਬਿਲਟੀ, ਸਰਟੀਫਿਕੇਸ਼ਨ ਅਤੇ ਬ੍ਰਾਂਡਿੰਗ ਦਾ ਮੋਹਰੀ ਉਪਰਾਲਾ ਹੈ। ਕਸਤੂਰੀ ਕਾਟਨ ਭਾਰਤ ਪ੍ਰੋਗਰਾਮ ਅਤੇ ਟਰੇਸੇਬਿਲਟੀ ਲਈ ਬਲਾਕ ਚੇਨ ਤਕਨਾਲੋਜੀ ਨੂੰ ਲਾਗੂ ਕਰਨ ਦਾ ਵੇਰਵਾ- ਭਾਰਤ ਸਰਕਾਰ, ਵਪਾਰਕ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਇਕ ਗੱਠਜੋੜ ਨੂੰ, ਕਸਤੂਰੀ ਭਾਰਤ ਪਹਿਲਕਦਮੀ ਨੂੰ ਭਾਰਤ ਸਰਕਾਰ ਦੇ ਕੱਪੜਾ ਮੰਤਰਾਲਾ ਅਤੇ ਕਪਾਹ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਵਲੋਂ ਭਾਰਤੀ ਕਪਾਹ ਕਾਰਪੋਰੇਸ਼ਨ ਵਿਚਕਾਰ 15.12.2022 ਨੂੰ ਹਸਤਾਖਰ ਕੀਤੇ ਗਏ ਇਕ ਸਹਿਮਤੀ ਪੱਤਰ ਰਾਹੀਂ ਵਪਾਰ ਤੇ ਉਦਯੋਗ ਸੰਸਥਾਵਾਂ ਤੋਂ 15 ਕਰੋੜ ਰੁਪਏ ਸਮੇਤ 30 ਕਰੋੜ ਰੁਪਏ ਦੇ ਬਜਟ ਸਮਰਥਨ ਦੇ ਨਾਲ ਰਸਮੀ ਰੂਪ ਦਿੱਤਾ ਗਿਆ।

ਸਪਲਾਈ ਚੇਨ ’ਚ ਕਸਤੂਰੀ ਕਾਟਨ ਭਾਰਤ ਟੈਗ ਕੀਤੀਆਂ ਗਈਆਂ ਗੰਢਾਂ ਦੀ ਪੂਰੀ ਟਰੇਸੇਬਿਲਟੀ ਪ੍ਰਦਾਨ ਕਰਨ ਲਈ, ਪ੍ਰੋਸੈਸਿੰਗ ਦੇ ਹਰੇਕ ਪੜਾਅ ’ਤੇ ਕਿਊ. ਆਰ. ਅਧਾਰਤ ਪ੍ਰਮਾਣੀਕਰਨ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਕ ਬਲਾਕਚੈਨ ਅਧਾਰਿਤ ਸਾਫਟਵੇਅਰ ਪਲੇਟਫਾਰਮ ਸਮੁੱਚੀ ਟਰੇਸੇਬਿਲਟੀ ਅਤੇ ਟ੍ਰਾਂਜੈਕਸ਼ਨ ਸਰਟੀਫਿਕੇਟ ਪ੍ਰਦਾਨ ਕਰੇਗਾ। ਇਸ ਸਬੰਧ ’ਚ ਕਿਊ. ਆਰ.ਕੋਡ ਵੈਰੀਫਿਕੇਸ਼ਨ ਅਤੇ ਬਲਾਕ ਚੇਨ ਤਕਨੀਕ ਦੇ ਨਾਲ ਮਾਈਕ੍ਰੋਸਾਈਟ ਤਿਆਰ ਕੀਤੀ ਗਈ ਹੈ। 

ਕਸਤੂਰੀ ਕਾਟਨ ਭਾਰਤ ਪ੍ਰੋਗਰਾਮ ਰਾਸ਼ਟਰੀ ਪੱਧਰ ’ਤੇ ਚਲਾਇਆ ਜਾਂਦਾ ਹੈ ਅਤੇ ਇਸ ਦਾ ਪ੍ਰਚਾਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਲਈ ਰਾਜ ਪੱਧਰ ’ਤੇ ਫੰਡਾਂ ਦੀ ਵੰਡ ਨਹੀਂ ਕੀਤੀ ਜਾਂਦੀ। ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ ਸਾਰੇ ਜਿਨਰਾਂ ਨੂੰ ਤੈਅ ਪ੍ਰੋਟੋਕਾਲ ਦੇ ਅਨੁਸਾਰ ਕਸਤੂਰੀ ਕਾਟਨ ਭਾਰਤ ਬ੍ਰਾਂਡ ਦਾ ਉਤਪਾਦਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਆਂਧਰਾ ਪ੍ਰਦੇਸ਼ ਦੀਆਂ 15 ਜਿਨਿੰਗ ਅਤੇ ਪ੍ਰੈਸਿੰਗ ਇਕਾਈਆਂ ਸਮੇਤ ਲਗਭਗ 343 ਆਧੁਨਿਕ ਜਿਨਿੰਗ ਅਤੇ ਪ੍ਰੈਸਿੰਗ ਇਕਾਈਆਂ ਨੂੰ ਕਸਤੂਰੀ ਕਾਟਨ ਪਹਿਲ ’ਚ ਹਿੱਸਾ ਲੈਣ ਲਈ ਰਜਿਸਟ੍ਰਡ ਕੀਤਾ ਗਿਆ ਹੈ ਅਤੇ ਆਂਧਰਾ ਪ੍ਰਦੇਸ਼ ਦੀਆਂ ਲਗਭਗ 100 ਗੰਢਾਂ ਨੂੰ ਕਸਤੂਰੀ ਕਾਟਨ ਭਾਰ ਬ੍ਰਾਂਡ ਦੇ ਤਹਿਤ ਸਰਟੀਫਾਈ ਕੀਤਾ ਗਿਆ ਹੈ। ਇਹ ਜਾਣਕਾਰੀ ਕੇਂਦਰੀ ਕੱਪੜਾ ਰਾਜ ਮੰਤਰੀ ਪਵਿੱਤਰ ਮਾਰਗੇਰੀਟਾ ਨੇ ਅੱਜ ਲੋਕ ਸਭਾ ’ਚ ਇਕ ਲਿਖਤ ਉੱਤਰ ’ਚ ਦਿੱਤੀ।


author

Inder Prajapati

Content Editor

Related News