ਹੈਰੋਇਨ ਸਮੇਤ ਇਕ ਕਾਬੂ, ਨਸ਼ਾ ਕਰਨ ਦਾ ਆਦੀ ਵੀ ਚੜ੍ਹਿਆ ਹੱਥੇ
Saturday, Nov 08, 2025 - 05:35 PM (IST)
ਫਰੀਦਕੋਟ (ਰਾਜਨ) : ਕੋਤਵਾਲੀ ਪੁਲਸ ਵੱਲੋਂ ਗਸ਼ਤ ਦੌਰਾਨ ਉਲਡ ਕੈਂਟ ਰੋਡ ਨਜ਼ਦੀਕ ਵੈਟਨਰੀ ਹਸਪਤਾਲ ਦੇ ਨੇੜੇ ਹਾਜ਼ਰ ਸੀ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਸ਼ਿਵਪੂਜਨ ਵਾਸੀ ਅੰਬੇਦਕਰ ਨਗਰ ਫਰੀਦਕੋਟ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਉਪਰ ਥਾਣਾ ਕੋਤਵਾਲੀ ’ਚ ਮੁਕੱਦਮਾ ਦਰਜ ਕਰ ਕੇ ਹੋਰ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਜਾਰੀ ਹੈ।
ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਥਾਣਾ ਸਿਟੀ–2 ਦੀ ਪੁਲਸ ਨਜ਼ਦੀਕ ਰੇਲਵੇ ਫਾਟਕ ਭੋਲੂਵਾਲਾ ਰੋਡ ਮੌਜੂਦ ਸੀ ਤਾਂ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਦਿਲਜੀਤ ਸਿੰਘ ਵਾਸੀ ਭੋਲੂਵਾਲਾ ਰੋਡ ਜੋ ਨਸ਼ਾ ਕਰਨ ਦਾ ਆਦੀ ਹੈ, ਜੋ ਕਿ ਭੋਲੂਵਾਲਾ ਰੋਡ ਫਰੀਦਕੋਟ ਤੋਂ ਜੋਤ ਰਾਮ ਕਲੋਨੀ ਨੂੰ ਜਾਂਦੇ ਰਸਤੇ ਖਾਲੀ ਜਗ੍ਹਾ ’ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਹੋਇਆ ਕਾਬੂ ਆ ਸਕਦਾ ਹੈ। ਜਿਸ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ। ਉਸ ਕੋਲੋਂ ਸਿਲਵਰ ਪੰਨੀ, ਲਾਇਟਰ ਅਤੇ 10 ਰੁਪਏ ਦਾ ਨੋਟ ਜਿਸਦਾ ਕੁਝ ਹਿੱਸਾ ਜਲਿਆ ਹੋਇਆ ਸੀ, ਬਰਾਮਦ ਕੀਤਾ ਗਿਆ। ਉਸ ਦੇ ਖ਼ਿਲਾਫ ਵੀ ਮੁਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
