ਭਗੌੜੇ ਐਲਾਨੇ ਮੁਲਜ਼ਮ ਨੇ ਅਦਾਲਤ ’ਚ ਕੀਤਾ ਸਰੰਡਰ, ਜੇਲ੍ਹ ਭੇਜਿਆ
Thursday, Nov 13, 2025 - 05:43 PM (IST)
ਫ਼ਰੀਦਕੋਟ (ਜਗਦੀਸ਼) : ਮਾਨਯੋਗ ਸਥਾਨਕ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਮੁਲਜ਼ਮ ਵਿਸ਼ਾਲ ਗਰਗ ਵਾਸੀ ਮੁਹੱਲਾ ਗੋਬਿੰਦਪੁਰੀ ਕੋਟਕਪੂਰਾ ਨੇ ਅਦਾਲਤ ਵਿਚ ਸਰੰਡਰ ਕਰ ਦਿੱਤਾ। ਇਸ ਮਾਮਲੇ ਵਿਚ ਹੌਲਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਇਸਨੂੰ ਮੁਕੱਦਮਾ ਨੰਬਰ 109 ਮਿਤੀ 22 ਮਈ 2022 ਅਤੇ ਮੁਕੱਦਮਾ ਨੰਬਰ 100 ਮਿਤੀ 20 ਜੂਨ 2022 ਵਿਚ ਭਗੌੜਾ ਐਲਾਨਿਆਂ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈ।
