ਬਿਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ

Thursday, Nov 13, 2025 - 06:11 PM (IST)

ਬਿਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ

ਫ਼ਰੀਦਕੋਟ (ਜਗਦੀਸ਼) : ਬਸ਼ੱਕ ਟੀ.ਬੀ ਦਾ ਇਲਾਜ ਸੰਭਵ ਹੈ ਪ੍ਰੰਤੂ ਇਸ ਬਿਮਾਰੀ ਤੋਂ ਦੀਮਾਗੀ ਬੋਝ ਵਿਚ ਆਏ ਇਕ ਵਿਅਕਤੀ ਵੱਲੋਂ ਜ਼ਿਲ੍ਹੇ ਦੇ ਕਸਬੇ ਕੋਟਕਪੂਰਾ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਰਜੇਸ਼ ਸਿੰਘ ਪੁੱਤਰ ਰਾਮ ਚੰਦਰਾ ਪੁੱਤਰ ਚੰਦਰਾ ਸਿੰਘ ਵਾਸੀ ਪਿੰਡ ਬਨੇਲੀ, ਡਾਕਖਾਨਾ ਭੱਟਗਾਵ ਜ਼ਿਲ੍ਹਾ ਟਿਹਰੀ ਗੜਵਾਲ ਉਤਰਾਖੰਡ ਜਿਸਨੂੰ ਟੀ.ਬੀ ਸੀ ਨੇ ਟੈਨਸ਼ਨ ਵਿਚ ਰਹਿਣ ਕਾਰਣ ਫਾਹਾ ਲੈ ਕੇ ਆਪਣੀ ਲੀਲ੍ਹਾ ਸਮਾਪਤ ਕਰ ਲਈ। 

ਇਸ ’ਤੇ ਮ੍ਰਿਤਕ ਦੇ ਪਿਤਾ ਰਾਮ ਚੰਦਰਾ ਵੱਲੋਂ ਪੁਲਸ ਨੂੰ ਇਤਲਾਹ ਦੇਣ ’ਤੇ ਥਾਣਾ ਸਿਟੀ ਕੋਟਕਪੂਰਾ ਪੁਲਸ ਵੱਲੋਂ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News