ਖ਼ੂਨੀ ਡੋਰ ਕਾਰਨ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਲੱਤ ਨੂੰ ਲਿਆ ਲਪੇਟੇ 'ਚ, ਪੈਰ ਹੋਇਆ ਵੱਖ

Monday, Jan 15, 2024 - 04:18 AM (IST)

ਲੁਧਿਆਣਾ (ਰਾਜ)- ਸਰਕਾਰ ਵੱਲੋਂ ਪਾਬੰਦੀ ਲਾਉਣ ਅਤੇ ਪੁਲਸ ਦੀ ਸਖ਼ਤੀ ਦੇ ਬਾਵਜੂਦ ਕੁਝ ਲੋਕਾਂ ਨੇ ‘ਖੂਨੀ’ ਚਾਈਨਾ ਡੋਰ ਨਾਲ ਪਤੰਗ ਉਡਾ ਕੇ ਖੂਬ ਮਸਤੀ ਕੀਤੀ, ਪਰ ਉਨ੍ਹਾਂ ਦੇ ਮਜ਼ੇ ਦਾ ਨਤੀਜਾ ਹੋਰ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਪਲਾਸਟਿਕ ਡੋਰ ਨੇ ਇਕ ਮੋਟਰਸਾਈਕਲ ਸਵਾਰ ਜੋੜੇ ਨੂੰ ਲਪੇਟ ’ਚ ਲੈ ਲਿਆ। ਵਿਅਕਤੀ ਦੀ ਲੱਤ ਦੇ ਦੁਆਲੇ ਡੋਰ ਇੰਨੀ ਬੁਰੀ ਤਰ੍ਹਾਂ ਲਿਪਟ ਗਈ ਕਿ ਉਸ ਦਾ ਪੈਰ ਕੱਟ ਕੇ ਲੱਤ ਨਾਲੋਂ ਵੱਖ ਕਰ ਦਿੱਤਾ। 

ਇਹ ਵੀ ਪੜ੍ਹੋ- ਨਸ਼ੇ ਦੇ ਟੀਕੇ ਲਗਾਉਣ ਵਾਲੇ ਨੌਜਵਾਨ ਤੇਜ਼ੀ ਨਾਲ ਹੋ ਰਹੇ HIV ਏਡਜ਼ ਦਾ ਸ਼ਿਕਾਰ, ਕੁੜੀਆਂ ਵੀ ਨਹੀਂ ਰਹੀਆਂ ਪਿੱਛੇ

ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਪਹੁੰਚਾਇਆ, ਪਰ ਉਸ ਦੀ ਹਾਲਤ ਕਾਫੀ ਗੰਭੀਰ ਸੀ। ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਜ਼ਖਮੀ ਵਿਅਕਤੀ ਦੀ ਪਛਾਣ ਸੰਨੀ ਵਜੋਂ ਹੋਈ ਹੈ, ਜੋ ਕਿ ਕਾਰਾਬਾਰਾ ਚੌਕ ਦਾ ਰਹਿਣ ਵਾਲਾ ਹੈ। ਸ਼ਨੀਵਾਰ ਨੂੰ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। 

ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ

ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਉੱਚੇ ਪੁਲ ’ਤੇ ਪਲਾਸਟਿਕ ਡੋਰ ਉਸ ਦੀ ਲੱਤ ਨਾਲ ਲਪੇਟੀ ਗਈ। ਜਦੋਂ ਤੱਕ ਸੰਨੀ ਨੇ ਮੋਟਰਸਾਈਕਲ ਰੋਕਿਆ, ਤਦ ਤੱਕ ਖ਼ਤਰਨਾਕ ਡੋਰ ਨੇ ਪੈਰ ਨੂੰ ਲੱਤ ਤੋਂ ਵੱਖ ਕਰ ਦਿੱਤਾ। ਹਾਲਾਤ ਇਹ ਸੀ ਕਿ ਉਸ ਦਾ ਪੈਰ ਇਕ ਪਾਸੇ ਲਟਕ ਰਿਹਾ ਸੀ। ਮੌਕੇ ’ਤੇ ਉਸ ਦੀ ਪਤਨੀ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕੀਤਾ, ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News