ਸੰਘਣੀ ਧੁੰਦ ਕਾਰਨ ਹੋਇਆ ਭਿਆਨਕ ਹਾਦਸਾ, ਟਰੱਕ ਨੂੰ ਅੱਗ ਲੱਗਣ ਕਾਰਨ ਸੜਿਆ ਲੱਖਾਂ ਦਾ ਸਮਾਨ

1/15/2021 11:38:32 AM

ਤਪਾ ਮੰਡੀ (ਸ਼ਾਮ,ਗਰਗ): ਰਾਤ ਕੋਈ 10 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਮਹਿਤਾ ਚੌਂਕ ’ਚ ਟਰੱਕ ਅਤੇ ਬਲੈਰੋ ਪਿੱਕਅਪ ਵਿਚਕਾਰ ਹੋਈ ਭਿਆਨਕ ਟੱਕਰ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਸੁਆਹ ਹੋ ਗਿਆ ਅਤੇ ਦੋਵਾਂ ਵਹੀਕਲਾਂ ਦੇ 3 ਜਣਿਆਂ ਦੇ ਜ਼ਖ਼ਮੀ ਤੋਂ ਇਲਾਵਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਵੀ ਰਾਖ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਜਾਣਕਾਰੀ ਅਨੁਸਾਰ ਟਰੱਕ ਜੋ ਰਾਈਸ਼ ਬਰਾਨ ਦਾ ਭਰਿਆ ਹੋਇਆ ਸੀ, ਜਿਸ ਨੂੰ ਬੇਅੰਤ ਸਿੰਘ ਪੁੱਤਰ ਕਾਲਾ ਸਿੰਘ ਚਲਾ ਰਿਹਾ ਸੀ। ਪਿਕਅੱਪ ਗੱਡੀ ਜੋ ਕਾਪੀਆਂ ਨਾਲ ਭਰੀ ਹੋਈ ਸੀ, ਜਿਸ ਨੂੰ ਭੂਰਾ ਸਿੰਘ ਵਾਸੀ ਸੰਘੇੜਾ ਚਲਾ ਰਿਹਾ ਸੀ, ਬਰਨਾਲਾ ਤੋਂ ਬਠਿੰਡਾ ਵੱਲ ਕਾਪੀਆਂ ਛੱਡਣ ਜਾ ਰਿਹਾ ਸੀ। ਜਦ ਮਹਿਤਾ ਚੌਂਕ ਨੇੜੇ ਪੁੱਜਾ ਤਾਂ ਸੰਘਣੀ ਧੁੰਦ ਹੋਣ ਕਾਰਨ ਡਿਵਾਇਡਰ ਨਾਲ ਟਕਰਾ ਕੇ ਗਲਤ ਸਾਈਡ ਚਲੀ ਗਈ ਤਾਂ ਤਪਾ ਸਾਈਡ ਤੋਂ ਆਉਂਦਾ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾਅ ਗਿਆ ਅਤੇ ਟਰੱਕ ਨੂੰ ਦੇਖਦੇ-ਦੇਖਦੇ ਅੱਗ ਲੱਗ ਗਈ। ਟਰੱਕ ਡਰਾਇਵਰ ਨੇ ਹੁਸ਼ਿਆਰੀ ਵਰਤਦਿਆਂ ਛਾਲ ਮਾਰੀ ਅਤੇ ਜ਼ਖ਼ਮੀ ਹੋ ਗਿਆ।

ਘਟਨਾ ਦਾ ਪਤਾ ਲੱਗਦੇ ਹੀ ਐੱਸ.ਐੱਚ.ਓ ਤਪਾ ਨਰਦੇਵ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਇਸ ਦੀ ਸੂਚਨਾ ਫਾਇਰ ਬਿ੍ਰਗੇਡ ਬਰਨਾਲਾ ਅਤੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਦਿੱਤੀ ਤਾਂ ਫਾਇਰ ਟੀਮ ਦੇ ਕਰਮਚਾਰੀ ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਪਹੁੰਚ ਕੇ ਟਰੱਕ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਅਤੇ ਐਬੂਲੈਂਸ਼ ਦੁਆਰਾ ਜ਼ਖਮੀ ਹੋਏ ਭੂਰਾ ਸਿੰਘ, ਰਾਹੁਲ ਕੁਮਾਰ ਅਤੇ ਬੇਅੰਤ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ‘ਚ ਟਰੱਕ ‘ਚ ਲੋਡ ਰਾਈਸ ਬਰਾਨ ਸਮੇਤ ਸੜ ਕੇ ਸੁਆਹ ਹੋ ਗਿਆ ਅਤੇ ਪਿੱਕਅਪ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ਤੇ ਹਾਜ਼ਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ 30 ਹਜ਼ਾਰ ਦੀ ਆਬਾਦੀ ਵਾਲੀ ਮੰਡੀ ‘ਚ ਫਾਇਰ ਬਿ੍ਰਗੇਡ ਗੱਡੀ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਪੂਰੀ ਨਾ ਹੋਣ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ।


Aarti dhillon

Content Editor Aarti dhillon