ਨਵੇਂ ਵਰ੍ਹੇ ਦੀ ਆਮਦ ਮੌਕੇ ਵੱਡੀ ਗਿਣਤੀ ‘ਚ ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ‘ਚ ਨਤਮਸਤਕ ਹੋਏ ਸ਼ਰਧਾਲੂ

01/01/2021 6:07:48 PM

ਪਾਇਲ (ਵਿਨਾਇਕ): ਨਵੇਂ ਵਰੇ ਦੀ ਆਮਦ ਮੌਕੇ ਪਾਇਲ ਦੇ ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ਵਿੱਚ ਭਗਵਾਨ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਸੰਸਾਰ ਨੂੰ ਕੋਰੋਨਾ ਵਾਇਰਸ ਤੋਂ ਮੁਕਤੀ ਦਿਵਾਉਣ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ਨੂੰ ਵੱਖ-ਵੱਖ ਤਰਾਂ ਦੇ ਫੁੱਲਾਂ ਨਾਲ ਸਜਾਇਆ ਸ਼ਿੰਗਾਰਿਆ ਗਿਆ। ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ‘ਚ ਸਵੇਰ ਤੋਂ ਹੀ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ ਅਤੇ ਸਾਰਾ ਦਿਨ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆ ਕਤਾਰਾਂ ਲੱਗੀਆਂ ਰਹੀਆਂ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਭੋਲੇ ਸੰਕਰ ਦੀ ਪੂਜਾ ਕੀਤੀ ਤੇ ਸ਼ਿਵਲਿੰਗ ਉੱਪਰ ਪਵਿੱਤਰ ਗੰਗਾ ਜਲ, ਦੁੱਧ ਤੇ ਫਲ ਚੜਾ ਕੇ ਸਰਧਾ ਦਾ ਪ੍ਰਗਟਾਵਾ ਕੀਤਾ।

ਪ੍ਰਾਚੀਨ ਸ੍ਰੀ ਮਹਾਂਦੇਵ ਮੰਦਰ ਦੇ ਪੁਜਾਰੀ ਪੰਡਤ ਬਸੰਤ ਸ਼ਾਸਤਰੀ ਨੇ ਦੱਸਿਆ ਕਿ ਨਵੇਂ ਵਰੇ ਦੀ ਆਮਦ ਮੌਕੇ ਭਗਵਾਨ ਭੋਲੇ ਸ਼ੰਕਰ ਜੀ ਦੀ ਪੂਜਾ-ਅਰਚਨਾਂ ਨਾਲ ਉਨਾਂ ਦੀ ਅਪਾਰ ਕਿ੍ਰਪਾ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਕਿਸਾਨੀ ਉਤਪਾਦ ਕਰਨ ਵਾਲੀ ਨਾਮੀ ਕੰਪਨੀ ‘‘ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰਾਨਿਕਸ’’ ਪਾਇਲ ਦੇ ਮਾਲਕ ਤੇ ਉੱਘੇ ਸਮਾਜ ਸੇਵੀ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਸ਼ਰਧਾਲੂਆਂ ਨੂੰ ਨਵੇਂ ਵਰੇ 2021 ਦੀ ਵਧਾਈ ਦਿੰਦਿਆਂ ਸੱਦਾ ਦਿਤਾ ਕਿ ਉਹ ਧਰਮ ਨਿਰਪੱਖਤਾ, ਪ੍ਰਭੂਸੱਤਾ, ਫਿਰਕੂ ਸਦਭਾਵਨਾ ਤੇ ਕੌਮੀ ਏਕਤਾ ਦੀ ਰੱਖਿਆ ਲਈ ਇਕੱਠੇ ਹੋ ਕੇ ਪੂਰੇ ਜੋਸ਼ ਨਾਲ ਕੰਮ ਕਰਨ ਦੀ ਵਚਨਬੱਧਤਾ ਨਾਲ ਨਵੇਂ ਸਾਲ 2021 ਦਾ ਸਵਾਗਤ ਕਰਨ। ਉਨਾਂ ਲੋਕਾਂ ਨੂੰ ਪਾਇਲ ਦੇ ਸਰਬਪੱਖੀ ਵਿਕਾਸ ਅਤੇ ਸੂਬੇ ਦਾ ਮੋਹਰੀ ਸ਼ਹਿਰ ਬਣਾਉਣ ਲਈ ਪ੍ਰਣ ਕਰਨ ਦੀ ਅਪੀਲ ਕੀਤੀ ਤਾਂ ਜੋ ਪਾਇਲ ਨੂੰ ਜ਼ਮੀਨੀ ਪੱਧਰ ‘ਤੇ ਵਿਕਾਸ ਦੀਆਂ ਬੁਲੰਦੀਆਂ ਤਕ ਪਹੁੰਚਾਇਆ ਜਾ ਸਕੇ। ਇੰਜਨੀਅਰ ਬੋਪਾਰਾਏ ਨੇ ਨਵੇਂ ਵਰੇ ਦੀ ਆਮਦ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਸਾਲ 2021 ਪਾਇਲ ਤੇ ਪੰਜਾਬ ਦੇ ਸਰਵਪੱਖੀ ਵਿਕਸ ਅਤੇ ਤਰੱਕੀ ‘ਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ।


Shyna

Content Editor

Related News