ਕੋਰੋਨਾ ਖ਼ਿਲਾਫ਼ ਲੜਾਈ ਦੇ ਨਾਲ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਸਰਕਾਰ ਵਚਨਬੱਧ : ਸਰਾਂ

06/05/2020 5:01:49 PM

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦੇ ਵਿਰੁੱਧ ਲੜਾਈ ਦੇ ਨਾਲੋਂ-ਨਾਲ ਕੇਂਦਰ ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਵਚਨਬੱਧ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਵੱਡੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ, ਉੱਥੇ ਪੜਾਅ ਦਰ ਪੜਾਅ ਸਰਕਾਰੀ ਸਕੀਮਾਂ ਨੂੰ ਬਕਾਇਦਾ ਅਮਲ 'ਚ ਲਿਆਦਾ ਜਾ ਰਿਹਾ ਹੈ ਤਾਂ ਕਿ ਦੇਸ਼ ਦੇ ਹਰ ਵਰਗ ਦੀ ਆਰਥਿਕਤਾ ਮੁੜ ਲੀਹ ਤੋਂ ਨਾ ਰਹਿ ਸਕੇ। ਇਹ ਗੱਲ ਭਾਜਪਾ ਦੇ ਚੰਡੀਗੜ੍ਹ ਸਟੇਟ ਦੇ ਨਵੇਂ ਚੁਣੇ ਗਏ ਸਕੱਤਰ ਤੇਜਿੰਦਰ ਸਿੰਘ ਸਰਾਂ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ। 
ਭਾਜਪਾ ਹਾਈਕਮਾਂਡ ਵੱਲੋਂ ਬਤੌਰ ਸਕੱਤਰ ਚੰਡੀਗੜ੍ਹ ਸਟੇਟ ਨੂੰ ਕਿਸ ਤਰ੍ਹਾਂ ਲੈ ਰਹੇ ਹੋ? 
ਭਾਜਪਾ ਹਾਈਕਮਾਂਡ ਨੇ ਇਹ ਨਵੀਂ ਜ਼ਿੰਮੇਵਾਰੀ ਦੇ ਕੰਮ ਪ੍ਰਤੀ ਮੇਰੀ ਸਮਰਪਿਤ ਧਾਰਨਾ ਨੂੰ ਵਧੇਰੇ ਹੋਣ ਨੂੰ ਦਿੱਤਾ ਹੈ ਤੇ ਮੈਂ ਪਾਰਟੀ ਦੀਆਂ ਰੀਤੀਆਂ ਨੂੰ ਅਤੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦਾ ਲੋਕੀਂ ਕਿੰਝ ਲਾਹਾ ਲੈਣ, ਦੇ ਲਈ ਲੋਕਾਂ 'ਚ ਹੀ ਰਹਾਂਗਾ ਤੇ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਿਦਕ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ।
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਦੇ ਲੋਕਾਂ ਦੀ ਆਰਥਿਕਤਾ ਨੂੰ ਸੁਰੱਖਿਅਤ ਰੱਖਣ ਲਈ ਕਿੰਝ ਯੋਗਦਾਨ ਪਾ ਰਹੇ ਹੋ? 
ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਮੋਹਰੀ ਹੋ ਕੇ ਲੜਾਈ ਲੜਨ ਵਾਲੇ ਪੁਲਸ ਪ੍ਰਸ਼ਾਸਨਿਕ, ਸਫ਼ਾਈ ਕਾਮੇ, ਨਰਸ, ਡਾਕਟਰਾਂ ਦੇ ਲਈ ਮਾਸਕ ਵਿਸ਼ੇਸ਼ ਪੱਧਰ 'ਤੇ ਵੰਡਣ ਦਾ ਫੈਸਲਾ ਕੀਤਾ ਹੈ ਤੇ 5 ਲੱਖ ਮਾਸਕ ਚੰਡੀਗੜ੍ਹ 'ਚ ਵੰਡੇ ਜਾ ਰਹੇ ਹਨ। ਇਸ ਤੋਂ ਇਲਾਵਾ ਪੀ .ਪੀ .ਈ  ਕਿੱਟਾਂ, ਸੈਨੀਟਾਈਜ਼ਰ ਤਕਸੀਮ ਕੀਤੇ ਜਾ ਰਹੇ ਹਨ ਅਤੇ ਇਹ ਮੁਹਿੰਮ ਅਗਾਂਹ ਵੀ ਲਗਾਤਾਰ ਜਾਰੀ ਰਹੇਗੀ। 
ਰਾਸ਼ਨ ਪੁੱਜਦਾ ਕਰਨ ਦੇ ਲਈ ਪ੍ਰਸ਼ਾਸਨ ਨਾਲ ਕਿਸ ਦਾ ਸਹਿਯੋਗ ਕਰ ਰਹੇ ਹੋ?

ਹਾਂ ਰੋਜ਼ਾਨਾ ਅੱਠ ਹਜ਼ਾਰ ਦੇ ਕਰੀਬ ਲੋਕਾਂ ਤੱਕ ਤਿਆਰ ਖਾਣਾ ਪੁੱਜਦਾ ਕੀਤਾ ਜਾ ਰਿਹਾ ਹੈ, ਜਿਸਦੇ ਲਈ ਭਾਜਪਾ ਵੱਲੋਂ ਸੈਕਟਰ-44 ਵਿਖੇ ਖਾਣਾ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਸਟੇਟ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਹੇਠ ਕੁਝ ਦਿਨ ਪਹਿਲਾਂ ਹੀ ਬਾਸਮਤੀ ਚੌਲਾਂ ਦਾ ਇੱਕ ਟਰੱਕ ਭਾਜਪਾ ਵੱਲੋਂ ਚਲਾਈਆਂ ਜਾ ਰਹੀਆਂ ਰਸੋਈਆਂ ਦੇ ਲਈ ਭੇਜਿਆ ਗਿਆ ਹੈ ਤਾਂ ਕਿ ਲੋੜਵੰਦਾਂ ਤੱਕ ਸ਼ੁੱਧ ਖਾਣਾ ਸਮੇਂ ਸਿਰ ਪੁੱਜਦਾ ਰਹੇ ।
ਮੋਦੀ ਸਰਕਾਰ ਦਾ ਇਕ ਵਰ੍ਹਾ ਪੂਰਾ ਹੋ ਚੁੱਕਾ ਹੈ, ਤੁਹਾਡੇ ਮੁਤਾਬਕ ਕੀ ਵਿਸ਼ੇਸ਼ ਉਪਲੱਬਧੀ ਰਹੀ?
ਕੇਂਦਰ ਨੇ ਇਸ ਇੱਕ ਸਾਲ ਦੇ ਵਿੱਚ ਲੋਕ ਹਿੱਤ ਦੇ ਅਜਿਹੇ ਕੰਮ ਕੀਤੇ, ਜੋ ਲੰਬੇ ਸਮੇਂ ਤੋਂ ਅਟਕੇ ਪਏ ਸਨ। 70 ਸਾਲ ਤੋਂ ਵੀ ਵੱਧ ਸਮੇਂ ਤੋਂ ਸਿੱਖ ਸ਼ਰਧਾਲੂਆਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਰਦਾਸ ਕੀਤੀ ਜਾ ਰਹੀ ਸੀ ਪਰ ਸਿੱਖਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਭਾਜਪਾ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ ਅਤੇ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਦੇ ਦਰਸ਼ਨ ਕਰ ਸਕੇ। ਭਾਜਪਾ ਦੀ ਇਸ ਵੱਡੀ ਉਪਲੱਬਧੀ ਦੇ ਨਾਲ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਚ ਇਹ ਗੱਲ ਅੱਜ ਪੂਰੀ ਤਰ੍ਹਾਂ ਘਰ ਕਰ ਗਈ ਹੈ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਦੇਸ਼ ਭਰ 'ਚ ਘੱਟ ਗਿਣਤੀਆਂ ਦੀ ਨਾ ਸਿਰਫ ਰੱਖਿਆ ਕੀਤੀ ਜਾ ਰਹੀ ਹੈ, ਸਗੋਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ।
ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਨਾਲ ਕੀ ਸਾਂਝਾ ਕਰਨਾ ਚਾਹੋਗੇ?
ਸਾਨੂੰ ਸਭਨਾਂ ਨੂੰ ਇਸ ਮਹਾਮਾਰੀ ਨਾਲ ਹੀ ਚੱਲਦੇ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਪਰ ਮਾਸਕ ਤੋਂ ਬਿਨਾਂ ਘਰੋਂ ਨਿਕਲਣ ਬਾਰੇ ਸੋਚਣਾ ਤੱਕ ਨਹੀਂ ਚਾਹੀਦਾ। ਘਰ 'ਚ ਰਹਿੰਦਿਆਂ ਵਾਰ-ਵਾਰ ਸਾਬਣ ਨਾਲ ਹੱਥ ਸਾਫ ਕਰਨੇ ਚਾਹੀਦੇ ਹਨ ਅਤੇ ਖਾਸ ਕਰਕੇ ਸਮਾਜਿਕ ਦੂਰੀ ਦਾ ਹਰ ਹਾਲ 'ਚ ਖਿਆਲ ਰੱਖਣਾ ਚਾਹੀਦਾ ਹੈ।
 


Babita

Content Editor

Related News