ਸ਼ੱਕੀ ਹਾਲਾਤ ''ਚ ਲਾਪਤਾ ਹੋਇਆ ਪਿੰਡ ਮਹਾਲਮ ਦਾ ਅਧਿਆਪਕ, ਨਹਿਰ ਨੇੜਿਓਂ ਬਰਾਮਦ ਹੋਈ ਸਕੂਟੀ

Monday, Feb 13, 2023 - 01:26 PM (IST)

ਸ਼ੱਕੀ ਹਾਲਾਤ ''ਚ ਲਾਪਤਾ ਹੋਇਆ ਪਿੰਡ ਮਹਾਲਮ ਦਾ ਅਧਿਆਪਕ, ਨਹਿਰ ਨੇੜਿਓਂ ਬਰਾਮਦ ਹੋਈ ਸਕੂਟੀ

ਜਲਾਲਾਬਾਦ (ਬੰਟੀ) : ਸਬ-ਡਵੀਜ਼ਨ ਜਲਾਲਾਬਾਦ ਦੇ ਪਿੰਡ ਮਹਾਲਮ ਦੇ ਰਹਿਣ ਵਾਲੇ ਇਕ ਅਧਿਆਪਕ ਦਾ ਸ਼ੁੱਕਰਵਾਰ ਦੇਰ ਸ਼ਾਮ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਅਧਿਆਪਕ ਰਾਜ ਕੁਮਾਰ (34) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਹਾਲਮ ਸੀਨੀਅਰ ਸੈਕੰਡਰੀ ਸਕੂਲ ਪਾਲੀਵਾਲਾ ਪਿਛਲੇ 8 ਸਾਲਾਂ ਤੋਂ ਇਸੇ ਸਕੂਲ ’ਚ ਲੈਬ ਅਟੈਂਡੈਂਟ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ। ਦੇਰ ਸ਼ਾਮ 4:00 ਵਜੇ ਆਪਣੀ ਸਕੂਟੀ ਲੈ ਕੇ ਘਰੋਂ ਨਿਕਲਿਆ ਸੀ ਪਰ ਸਾਰੀ ਰਾਤ ਘਰ ਨਹੀਂ ਪਰਤਿਆ। ਜਿਸ ਦੀ ਸਕੂਟੀ ਸ਼ਨੀਵਾਰ ਸਵੇਰੇ ਗੰਗ ਕਨਾਲ ਦੇ ਕੰਢੇ ਮੰਡੀ ਰੋਡਾ ਵਾਲੀ ਦੇ ਕੋਲ ਪੁਲ ’ਤੇ ਲਾਵਾਰਿਸ ਖੜ੍ਹੀ ਦੇਖੀ ਗਈ। ਜਿਸ ਦੀ ਸੂਚਨਾ ਸਥਾਨਕ ਮੰਡੀ ਰੋਡਾਂਵਾਲੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ- ਟੈਡੀ ਡੇਅ ’ਤੇ ਬਠਿੰਡਾ ਦੇ ਰੈਸਟੋਰੈਂਟ ’ਚ ਚੱਲੇ ਘਸੁੰਨ ਮੁੱਕੇ, ਵੀਡੀਓ ’ਚ ਦੇਖੋ ਕਿਵੇਂ ਹੋਇਆ ਘਮਸਾਨ

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਜਾਂਚ ਦੌਰਾਨ ਪੁਲਸ ਨੂੰ ਇਕ ਜਰਸੀ ਸਮੇਤ ਸਕੂਟੀ ਮਿਲੀ, ਜਿਸ ਦੀ ਜੇਬ ’ਚ ਮੋਬਾਇਲ ਫੋਨ ਅਤੇ ਆਧਾਰ ਕਾਰਡ ਮੌਜੂਦ ਸੀ। ਆਧਾਰ ਕਾਰਡ ਦੀ ਸ਼ਨਾਖਤ ਕਰ ਕੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ, ਜਿਨ੍ਹਾਂ ਨੇ ਸਕੂਟੀ ਦੀ ਸ਼ਨਾਖਤ ਕਰ ਲਈ ਹੈ ਅਤੇ ਪੁਲਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਅਧਿਆਪਕ ਦਾ ਵੱਡਾ ਭਰਾ ਫ਼ੌਜ ਵਿਚ ਹੈ ਅਤੇ ਪਿਤਾ ਪਿੰਡ ’ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਲਾਪਤਾ ਅਧਿਆਪਕ ਅਜੇ ਬੈਚਲਰ ਸੀ, ਜੋ ਸ਼ਰਾਬ ਦਾ ਆਦੀ ਸੀ।

ਇਹ ਵੀ ਪੜ੍ਹੋ- ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਲਹਿਰਾਗਾਗਾ 'ਚ ਕਿਸਾਨ ਨੇ ਹੱਥੀਂ ਗਲ਼ ਲਾ ਲਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News