ਤਪਾ ਦੀ ਪੀਹੂ ਗਰਗ ਦੀ ਮਿਹਨਤ ਲਿਆਈ ਰੰਗ, ਮਾਂ-ਪਿਓ ਨੂੰ ਮਿਲਣ ਲੱਗੀਆਂ ਵਧਾਈਆਂ
Wednesday, Jun 14, 2023 - 02:38 PM (IST)
ਤਪਾ ਮੰਡੀ (ਸ਼ਾਮ,ਗਰਗ) : ਤਪਾ ਦੀ ਵਿਦਿਆਰਥਣ ਨੇ ਨੀਟ ਦੇ ਐਲਾਨੀ ਪ੍ਰੀਖਿਆ ‘ਚੋਂ 695 ਅੰਕ ਲੈ ਕੇ ਆਲ ਇੰਡੀਆ ਪੱਧਰ ‘ਤੇ 553ਵਾਂ ਰੈਂਕ ਪ੍ਰਾਪਤ ਕਰਨ ‘ਤੇ ਵਿਦਿਆਰਥਣ ਦੇ ਘਰ ਵਧਾਈ ਦੇਣ ਦਾ ਤਾਂਤਾ ਲੱਗ ਗਿਆ ਹੈ। ਇਸ ਸੰਬੰਧੀ ਵਿਦਿਆਰਥਣ ਪੀਹੂ ਗਰਗ ਨੇ ਦੱਸਿਆ 720 ਵਿੱਚੋਂ 695 ਅੰਕ ਲੈਕੇ ਆਲ ਇੰਡੀਆ ਪੱਧਰ 'ਤੇ 553 ਵਾਂ ਰੈਂਕ ਅਤੇ ਸੂਬਾ ਪੱਧਰ ਅਜੇ ਲਿਸਟ ਨਾ ਆਉਣ ਕਾਰਨ ਟੌਂਪਰ ਸ਼ਾਮਲ ਹੋਵਾਂਗੀ, ਜਿਸ ਦਾ 99.97 ਫ਼ੀਸਦੀ ਬਣਦਾ ਹੈ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਰੂਟ 'ਚੋਂ ਹਟਾਇਆ ਜਾ ਸਕਦੈ ਗੁਰਦਾਸਪੁਰ, ਜਾਣੋ ਵਜ੍ਹਾ
ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਮੋਬਾਇਲਾਂ ਦੀ ਦੁਕਾਨ ਕਰਦੇ ਹਨ ਅਤੇ ਮਾਤਾ ਰੇਣੂ ਬਾਲਾ ਘਰੇਲੂ ਔਰਤ ਹੈ। ਉਸ ਨੇ ਦਸਵੀਂ ਦੀ ਪ੍ਰੀਖਿਆ ਰਾਮਪੁਰਾ ਫੂਲ ਤੋਂ ਪਹਿਲੀ ਪੁਜੀਸ਼ਨ ‘ਚ ਹਾਸਲ ‘ਚ ਕੀਤੀ ਹੈ ਅਤੇ ਚੰਡੀਗੜ੍ਹ ਤੋਂ 12ਵੀਂ ਕਲਾਸ ਦੀ ਪ੍ਰੀਖਿਆ ਮੈਡੀਕਲ ਵਿਸ਼ੇ ‘ਚੋਂ ਵੀ ਚੰਗੇ ਅੰਕ ਲੈ ਕੇ ਪਾਸ ਕੀਤੀ ਹੈ। ਹੁਣ ਉਸ ਨੇ ਨੀਟ ਦੀ ਪ੍ਰੀਖਿਆ ‘ਚੋਂ ਆਲ ਇੰਡੀਆ ਪੱਧਰ ‘ਤੇ 553ਵਾਂ ਰੈਂਕ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਪਿਓ ਦੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ 18 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਰੋ-ਰੋ ਬੇਸੁਧ ਹੋਏ ਮਾਪੇ
ਪੀਹੂ ਨੇ ਕਿਹਾ ਕਿ ਉਸਦਾ ਸੁਫ਼ਨਾ ਹੈ ਕਿ ਉਹ ਚੰਗੇ ਮੈਡੀਕਲ ਕਾਲਜ ‘ਚ ਦਾਖ਼ਲਾ ਲੈ ਕੇ ਐੱਮ. ਬੀ. ਬੀ. ਐੱਸ. ਦੀ ਡਿਗਰੀ ਲੈਣ ਉਪਰੰਤ ਮੈਡੀਕਲ ਸਰਜਨ ਦੀ ਐੱਮ. ਡੀ. ਕਰਕੇ ਡਾਕਟਰ ਬਣਕੇ ਦੇਸ਼ ਦੀ ਸੇਵਾ ਕਰੇ। ਉਸ ਨੇ ਇਹ ਵੀ ਦੱਸਿਆ ਕਿ ਤਪਾ ਦੀਆਂ ਲਗਭਗ 4 ਦਰਜਨ ਦੇ ਕਰੀਬ ਵਿਦਿਆਰਥਣਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚੋਂ ਵੀ ਉਸ ਨੇ ਵਧੀਆ ਰੈਂਕ ਹਾਸਲ ਕੀਤਾ ਹੈ। ਬੇਸ਼ੱਕ ਮੇਰੇ ਪਿਤਾ ਮੋਬਾਇਲਾਂ ਦਾ ਕੰਮ ਕਰਦੇ ਸਨ ਪਰ ਫਿਰ ਵੀ ਉਸ ਨੇ ਹੌਂਸਲਾ ਨਹੀਂ ਛੱਡਿਆ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਸ ਨੇ ਇੰਨੀ ਵੱਡੀ ਪੁਜੀਸ਼ਨ ਹਾਸਲ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।