ਹਰਿਆਣਾ ਦੇ ਪਿੰਡ ਹੋਂਦ ਚਿੱਲੜ ਪੁੱਜੇ ਗਿਆਨੀ ਹਰਪ੍ਰੀਤ ਸਿੰਘ, ਲਿਆ ਜਾਇਜ਼ਾ

Tuesday, Mar 03, 2020 - 04:37 PM (IST)

ਹਰਿਆਣਾ ਦੇ ਪਿੰਡ ਹੋਂਦ ਚਿੱਲੜ ਪੁੱਜੇ ਗਿਆਨੀ ਹਰਪ੍ਰੀਤ ਸਿੰਘ, ਲਿਆ ਜਾਇਜ਼ਾ

ਤਲਵੰਡੀ ਸਾਬੋ (ਮਨੀਸ਼) - 1984 ’ਚ ਸਿੱਖਾਂ ਦਾ ਕਤਲੇਆਮ ਕਰਕੇ ਉਜਾੜੇ ਗਏ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਇਜ਼ਾ ਲਿਆ ਗਿਆ। ਸਿੰਘ ਸਾਹਿਬ ਨੇ ਉਸ ਸਮੇਂ ਦੇ ਮੰਜਰ ਨੂੰ ਦੱਸਦੇ ਹੋਏ ਸਰਕਾਰਾਂ ਵਲੋਂ ਦੋਸ਼ੀਆਂ ਨੂੰ ਸਜਾਵਾਂ ਨਾ ਦੇ ਕੇ ਵਜੀਰੀਆਂ ਦੇਣ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ। ਦੱਸ ਦੇਈਏ ਕਿ 1984 ’ਚ ਦਿੱਲੀ ਅਤੇ ਕਾਰਨਪੁਰ ਦੇ ਨਾਲ-ਨਾਲ ਹਰਿਆਣਾ ਦੇ ਪਿੰਡ ਹੋਂਦ ਚਿੱਲੜ ’ਚ ਸਿੱਖਾਂ ਦਾ ਕਤਲੇਆਮ ਕਰਕੇ ਪਿੰਡ ਨੂੰ ਉਜਾੜ ਦਿੱਤਾ ਗਿਆ ਸੀ। ਉਸ ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਬਹੁਤੇ ਪੀੜਤਾ ਨੂੰ ਮੁਆਵਜਾ ਦੇ ਦਿੱਤਾ ਸੀ ਪਰ ਸਰਕਾਰਾਂ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। 1984 ਦੇ ਕਤਲੇਆਮ ਤੋਂ ਬਾਅਦ ਵੀ ਇਹ ਪਿੰਡ ਅੱਜ ਵੀ ਉਸੇ ਤਰ੍ਹਾਂ ਖੰਡਰ ਦੇ ਰੂਪ ’ਚ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਹੋਂਦ ਚਿਲੜ ਦਾ ਜਾਇਜ਼ਾ ਲਿਆ। ਇਸ ਸਮੇਂ ਉਨ੍ਹਾਂ ਨਾਲ ਉਸ ਸਮੇਂ ਦੇ ਪੀੜਤ ਗੁਰਦੁਆਰਾ ਸਿੰਘਾ ਚੰਨਈ ਦੇ ਪ੍ਰਧਾਨ ਹਰਬੰਸ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਸਿੰਘ ਸਾਹਿਬ ਨੇ ਦੱਸਿਆ ਕਿ 1984 ’ਚ ਕਤਲੇਆਮ ਕਰਕੇ ਇਸ ਪਿੰਡ ਨੂੰ ਉਜਾੜ ਦਿੱਤਾ ਗਿਆ ਸੀ। ਸਰਕਾਰ ਦੀ ਸਹਿ ’ਤੇ ਹੋਏ ਇਸ ਕਤਲੇਆਮ ਦਾ ਮੰਜਨ ਇੰਨੀ ਭਿਆਨਕ ਸੀ ਕਿ ਦੋਸ਼ੀਆਂ ਨੇ ਉਸ ਸਮੇਂ ਗਰਭਵਤੀ ਮਹਿਲਾਵਾਂ ਨੂੰ ਵੀ ਨਹੀਂ ਸੀ ਬਖਸ਼ਿਆਂ। ਦੋਸ਼ੀਆਂ ਨੇ ਉਕਤ ਮਹਿਲਾਵਾਂ ਦੇ ਟਿੱਡ ਪਾੜ ਦਿੱਤੇ ਸਨ, ਜਿਸ ਕਰਕੇ ਉਨ੍ਹਾਂ ਦੇ ਬੱਚੇ ਬਾਹਰ ਡਿੱਗ ਗਏ ਸਨ। ਜਥੇਦਾਰ ਨੇ ਦੱਸਿਆ ਕਿ ਉਜਾੜੇ ਗਏ ਪਿੰਡ ਅੱਜ ਵੀ ਖੰਡਰ ਦੇ ਰੂਪ ’ਚ ਹਨ ਅਤੇ ਗੁਰਦੁਆਰਾ ਸਾਹਿਬ ਦੀ ਟੁੱਟੀ ਇਮਾਰਤ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬੜੇ ਦੁੱਖ ਦੀ ਹੈ ਕਿ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਵਜੀਰੀਆਂ ਦਿੱਤੀਆਂ ਹਨ।


author

rajwinder kaur

Content Editor

Related News