ਤਪਾ ਮੰਡੀ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਧੀਆ ਅੰਕ ਹਾਸਲ ਕਰਨ ''ਤੇ ਕੀਤਾ ਗਿਆ ਸਨਮਾਨਿਤ
Friday, Jul 17, 2020 - 06:18 PM (IST)
ਤਪਾ ਮੰਡੀ(ਸ਼ਾਮ,ਗਰਗ) - ਦਸ਼ਮੇਸ਼ ਪਬਲਿਕ ਸਕੂਲ ਢਿਲਵਾਂ ਦੇ ਵਿਦਿਆਰਥੀਆਂ ਵਲੋਂ ਸੀ.ਬੀ.ਐਸ.ਈ ਦੇ ਐਲਾਨੇ ਦਸਵੀਂ ਦੇ ਨਤੀਜੇ ਵਿੱਚੋਂ ਵਧੀਆ ਪੁਜੀਸ਼ਨਾਂ ਹਾਸਲ ਕਰਨ 'ਤੇ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ । ਸਕੂਲ ਦੇ ਡਾਇਰੈਕਟਰ ਨਵਦੀਪ ਗੁਪਤਾ ਅਤੇ ਪ੍ਰਿੰਸੀਪਲ ਮੀਨੂੰ ਬਾਲਾ ਨੇ ਦੱਸਿਆ ਕਿ ਵਿਦਿਆਰਥਣ ਹਰਜੋਤ ਕੋਰ ਨੇ 91%, ਡਿੰਪਲ ਕੌਰ ਨੇ 90% ਅਤੇ ਸੰਦੀਪ ਸਿੰਘ ਨੇ 87% ਅੰਕ ਪ੍ਰਾਪਤ ਕਰਕੇ ਪਹਿਲਾਂ, ਦੂਸਰਾ, ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਤਪਾ ਦੀ ਖੁਸ਼ੀ ਗਰਗ ਨੇ 98% ਅੰਕ ਲੈਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ(02)
ਸਥਾਨਕ ਮੰਡੀ ਦੀ ਲੜਕੀ ਜੋ ਡੀ.ਏ.ਵੀ ਮਾਡਲ ਸਕੂਲ ਸੈਕਟਰ 15 'ਚ ਪੜ੍ਹਦੀ ਹੈ। ਇਸ ਬੱਚੀ ਨੇ ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਨਤੀਜੇ 'ਚੋਂ 98 ਫੀਸਦੀ ਅੰਕ ਪ੍ਰਾਪਤ ਕਰਕੇ ਚੰਡੀਗੜ੍ਹ• 'ਚੋਂ ਤੀਸਰੀ ਅਤੇ ਇਲਾਕੇ ਭਰ 'ਚੋਂ ਪਹਿਲੀ ਪੁਜੀਸ਼ਨ ਲੈ ਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਗੱਲਬਾਤ ਦੌਰਾਨ ਖੁਸ਼ੀ ਗਰਗ ਨੇ ਦੱਸਿਆ ਕਿ ਉਸ ਦਾ ਜਨਮ 28 ਮਾਰਚ 2003 ਨੂੰ ਰਾਮਪੁਰਾ ਫੂਲ ਵਿਖੇ ਮਾਤਾ ਰੁਪਾਲੀ ਦੀ ਕੁੱਖੋਂ ਹੋਇਆ। ਉਸ ਨੇ ਦੱਸਿਆ ਕਿ ਇਨਟੀਰੀਅਰ ਡੀਜਾਇਨਰ ਬਣ ਕੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। ਇਸ ਪੁਜੀਸ਼ਨ ਪਿੱਛੇ ਉਸ ਦੇ ਦਾਦਾ ਪਵਨ ਕੁਮਾਰ ਢਿਲਵਾਂ, ਦਾਦੀ ਚੈਂਚਲ ਦੇਵੀ ਅਤੇ ਪਿਤਾ ਸੰਜੀਵ ਕੁਮਾਰ ਦਾ ਵਿਸ਼ੇਸ ਯੋਗਦਾਨ ਹੈ। ਇਸ ਮੌਕੇ ਵਿਦਿਆਰਥਣ ਦੇ ਭੈਣ-ਭਰਾ ਵੀ ਹਾਜਰ ਸਨ।
ਅੰਕਿਤ ਸ਼ਰਮਾ ਨੇ 90% ਨੰਬਰ ਲੈ ਕੇ ਕੀਤਾ ਨਾਂ ਰੋਸ਼ਨ
ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਅੰਕਿਤ ਸ਼ਰਮਾ ਪੁੱਤਰ ਕਮਲਦੀਪ ਸ਼ਰਮਾ ਨੇ ਸੀ.ਬੀ.ਐਸ.ਈ ਦੇ ਐਲਾਨੇ ਨਤੀਜੇ 'ਚੋਂ 90% ਅੰਕ ਪ੍ਰਾਪਤ ਕਰਕੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ।