ਸਵਿਫ਼ਟ ਕਾਰ ਤੇ ਸਕੂਟਰੀ ਦੀ ਟੱਕਰ ''ਚ ਇੱਕ ਦੀ ਮੌਤ

10/27/2020 3:47:39 PM

ਜ਼ੀਰਾ (ਗੁਰਮੇਲ ਸੇਖ਼ਵਾ): ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਮਲਸੀਆਂ ਕਲਾਂ ਦੇ ਨਜ਼ਦੀਕ ਬੀਤੇ ਦਿਨ ਇੱਕ ਅਣਪਛਾਤੇ ਸਵਿਫ਼ਟ ਕਾਰ ਚਾਲਕ ਨੇ ਸਕੂਟਰੀ 'ਤੇ ਸਵਾਰ ਇੱਕ ਵਿਅਕਤੀ ਨੂੰ ਲਾਪ੍ਰਵਾਹੀ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਕਤ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਜ਼ੀਰਾ ਵਿਖੇ ਇਲਾਜ ਅਧੀਨ ਉੁਸਦੀ ਮੌਤ ਹੋ ਗਈ। ਉਕਤ ਮਾਮਲੇ 'ਚ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਸਵਿਫ਼ਟ ਕਾਰ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 

ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜ਼ੀਰਾ ਦੇ ਸਹਾਇਕ ਇੰਸਪੈਕਟਰ ਵਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤਕਰਤਾ ਥੋਮਸ ਪੁੱਤਰ ਅਬਦੂਲ ਮਸੀਹ ਨਜ਼ਦੀਕ ਪ੍ਰਾਇਮਰੀ ਸਕੂਲ ਬਸਤੀ ਮਾਛੀਆਂ ਜ਼ੀਰਾ ਨੇ ਦੱਸਿਆ ਕਿ ਬੀਤੇ ਦਿਨ ਜਦ ਉਸਦਾ ਪਿਤਾ ਅਬਦੂਲ ਮਸੀਹ ਪੁੱਤਰ ਫਕੀਰਾ ਆਪਣੇ ਐਕਟਿਵਾ ਸਕੂਟਰੀ 'ਤੇ ਪਿੰਡ ਮਲਸੀਆਂ ਕਲਾਂ ਤੋਂ ਟਿੰਡਵਾਂ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਵਿਫ਼ਟ ਕਾਰ ਦੇ ਅਣਪਛਾਤੇ ਡਰਾਇਵਰ ਨੇ ਉਸਦੇ ਪਿਤਾ ਦੀ ਸਕੂਟਰੀ ਨੂੰ ਲਾਪ੍ਰਵਾਹੀ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸਦਾ ਪਿਤਾ ਅਬਦੂਲ ਮਸੀਹ ਜ਼ਖ਼ਮੀ ਹੋ ਗਿਆ ਅਤੇ ਜਦ ਉਸ ਨੂੰ ਜ਼ੀਰਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਤਾਂ ਉੱਥੇ ਉਸਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਵਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਅਣਪਛਾਤੇ ਸਵਿਫ਼ਟ ਕਾਰ ਚਾਲਕ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।


Shyna

Content Editor

Related News