ਹਾਥਰਸ ਮਾਮਲੇ ''ਚ ਸਫਾਈ ਕਰਮਚਾਰੀਆਂ ਨੇ ਮੋਦੀ ਖ਼ਿਲਾਫ਼ ਕੀਤਾ ਰੋਸ ਮੁਜਾਹਰਾ

10/08/2020 5:26:44 PM

ਬੁਢਲਾਡਾ(ਬਾਂਸਲ)-ਦੇਸ਼ ਦੀ ਬੇਟੀ ਨੂੰ ਇਨਸਾਫ਼ ਦਿਵਾ ਕੇ ਰਹਾਗੇ ਦੇ ਬੈਨਰ ਹੇਠ ਸਫਾਈ ਕਰਮਚਾਰੀ ਯੂਨੀਅਨ ਬਢਲਾਡਾ ਵੱਲੋਂ ਜਨਾਨੀਆਂ ਦੀ ਅਗਵਾਈ ਹੇਠ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਬੋਲਦਿਆ ਯੂਨੀਅਨ ਦੇ ਪ੍ਰਧਾਨ ਵਿਜੈ ਨੂਰੀ ਅਤੇ ਸੰਤੋਸ਼ ਰਾਣੀ ਨੇ ਕਿਹਾ ਕਿ ਹਾਥਰਸ ਮਾਮਲੇ 'ਚ ਪੀੜਤ ਲੜਕੀ ਦੇ ਦੋਸ਼ੀਆਂ ਨੂੰ ਫਾਹੇ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜ 'ਚ ਗੁੰਢਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ 'ਚ ਅੱਜ ਜਨਾਨੀਆਂ ਅਤੇ ਲੜਕੀਆਂ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ, ਜਿਸ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਲਈ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਦਿੱਤਾ ਗਿਆ ਸੀ ਅੱਜ ਉਸ ਸਰਕਾਰ ਦੇ ਰਾਜ 'ਚ ਬੇਟੀਆਂ ਦੀ ਇੱਜਤ ਤਾਰ-ਤਾਰ ਕਰਨ ਉਪਰੰਤ ਕਤਲ ਕੀਤੇ ਜਾ ਰਹੇ ਹਨ। ਇਸ ਕਰਕੇ ਹੀ ਭਰੂਣ ਹੱਤਿਆ ਦੇ ਕੇਸਾਂ 'ਚ ਵੀ ਵਾਧਾ ਹੋ ਰਿਹਾ ਹੈ। ਕਿਉਂਕਿ ਧੀਆਂ ਦੀ ਸੁਰੱਖਿਆ ਨਾ ਦੇ ਬਰਾਬਰ ਹੈ। ਇਸ ਮੌਕੇ ਓਮਪਤੀ, ਮਾਣੋ ਦੇਵੀ, ਸ਼ਸ਼ੀ ਬਾਲਾ, ਗੀਤਾ ਰਾਣੀ, ਮਾਇਆ ਦੇਵੀ, ਮਮਤਾ ਰਾਣੀ, ਅੰਗਰੇਜ਼ ਕੌਰ, ਯੋਜਨਾ, ਰਮੇਸ਼ ਕੁਮਾਰ, ਅਜੈ ਕੁਮਾਰ, ਬਾਲਕ੍ਰਿਸ਼ਨ, ਨਰੇਸ਼ ਕੁਮਾਰ ਕਾਲਾ, ਵਿਨੋਦ ਕੁਮਾਰ, ਜਗਦੀਸ਼ ਚੰਦ, ਬਾਬੂ ਲਾਲ, ਪ੍ਰੇਮ ਦਾਸ, ਰਕੇਸ਼ ਕੁਮਾਰ ਸਮੇਤ ਸਮੂਹ ਕਰਮਚਾਰੀ ਹਾਜ਼ਰ ਸਨ।


Aarti dhillon

Content Editor

Related News