ਸੁਖਪਾਲ ਖਹਿਰਾ ਨੇ ‘ਆਪ’ ’ਤੇ ਲਾਏ ਵੱਡੇ ਇਲਜ਼ਾਮ, ਲੋਕਾਂ ਤੋਂ ਮੰਗੀ ਇਹ ਰਾਏ
Thursday, Jun 02, 2022 - 05:57 PM (IST)

ਚੰਡੀਗੜ੍ਹ (ਬਿਊਰੋ) : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਆਮ ਆਦਮੀ ਪਾਰਟੀ ’ਤੇ ਵੱਡੇ ਇਲਜ਼ਾਮ ਲਾਏ ਹਨ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟ੍ਰੋਲ ਆਰਮੀ ਨੂੰ ਹੁਣ ਸਰਕਾਰੀ ਜਾਮਾ ਪੁਆ ਕੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਦੇ ਦਫਤਰ ’ਚ ਬਿਠਾ ਦਿੱਤਾ ਗਿਆ ਹੈ। ਇਸ ਟ੍ਰੋਲ ਆਰਮੀ ਦੇ ਮੈਂਬਰ ਆਪਣੇ ਵਿਰੋਧੀਆਂ ਖ਼ਿਲਾਫ਼ ਫੇਕ ਆਈ. ਡੀਜ਼ ਤੋਂ ਨਫ਼ਰਤ ਦੀ ਭਾਵਨਾ ਨਾਲ ਬਹੁਤ ਗਾਲੀ-ਗਲੋਚ ਵਾਲੀ ਗੰਦੀ ਭਾਸ਼ਾ ਵਰਤਦੇ ਹਨ। ਖਹਿਰਾ ਨੇ ਕਿਹਾ ਕਿ ਮੇਰੇ ਕੁਝ ਸੁਲਝੇ ਹੋਏ ਸਾਥੀਆਂ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਆਪਣੇ ਫੇਸਬੁੱਕ ਪੇਜ ਦੀ ਕੁਮੈਂਟ ਵਾਲੀ ਆਪਸ਼ਨ ਬੰਦ ਕਰ ਦਿਓ ਤਾਂ ਕਿ ‘ਆਪ’ ਦੇ ਬਦਤਮੀਜ਼ ਅੰਨ੍ਹੇ ਭਗਤ ਤੇ ਫੇਕ ਆਈ. ਡੀਜ਼ ਵਾਲੇ ਸਾਡੀਆਂ ਪੋਸਟਾਂ ’ਤੇ ਗ਼ਲਤ ਭਾਸ਼ਾ ਦੀ ਵਰਤੋਂ ਨਾ ਕਰ ਸਕਣ। ਉਨ੍ਹਾਂ ਇਸ ਨੂੰ ਲੈ ਕੇ ਲੋਕਾਂ ਤੋਂ ਰਾਇ ਮੰਗੀ ਹੈ ਕਿ ਕੁਮੈਂਟ ਵਾਲੀ ਆਪਸ਼ਨ ਬੰਦੀ ਕਰਨੀ ਚਾਹੀਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : PSEB ਨੇ 8ਵੀਂ ਦਾ ਨਤੀਜਾ ਐਲਾਨਿਆ, ਬਰਨਾਲਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਹਾਸਲ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਜੇ ਅਰਵਿੰਦ ਕੇਜਰੀਵਾਲ ਦੇ ਮੇਰੇ ਵਰਗੇ ਸਿਆਸੀ ਵਿਰੋਧੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ‘ਆਪ’ ਦੀ ਟ੍ਰੋਲ ਆਰਮੀ ਵੱਲੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਖਹਿਰਾ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਈ. ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਇਸ ਨੂੰ ਸਿਆਸੀ ਬਦਲਾਖੋਰੀ ਆਖਿਆ ਜਾ ਰਿਹਾ ਹੈ। ਇਹ ‘ਬਦਲਾਅ’ ਦੇ ਪ੍ਰਚਾਰਕ ਕਿੰਨੇ ਪਾਖੰਡੀ ਹਨ।