ਕੈਪਟਨ ਦੇ ਗਲ਼ ਲੱਗ ਸੁਖਬੀਰ ਹੋਏ ਭਾਵੁਕ
Tuesday, May 23, 2023 - 05:26 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਸ ਸੰਸਾਰ ’ਚੋਂ ਚਲੇ ਜਾਣਾ ਦੇਸ਼, ਕੌਮ ਅਤੇ ਪਰਿਵਰ ਨੂੰ ਵੱਡਾ ਘਾਟਾ ਹੈ। ਇਹ ਘਾਟਾ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਹੈ। ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੀ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਉਨ੍ਹਾਂ ਦੇ ਪਿਤਾ ਸਵ.ਬਾਦਲ ਦੇ ਦਿਹਾਂਤ ’ਤੇ ਦੁੱਖ ਦਾ ਇਜ਼ਹਾਰ ਤੇ ਉਨ੍ਹਾਂ ਨੂੰ ਧਰਵਾਸ ਦੇਣ ਮੌਕੇ ਕਹੇ। ਕੈਪਟਨ ਸਿੰਘ ਆਪਣੇ ਆਗੂਆਂ ਨਾਲ ਸੁਖਬੀਰ ਬਾਦਲ ਦੀ ਰਾਜਧਾਨੀ ’ਚ ਸਥਿਤ ਰਿਹਾਇਸ਼ ’ਤੇ ਆਏ। ਉਨ੍ਹਾਂ ਦੇ ਨਾਲ ਕਈ ਸੀਨੀਅਰ ਭਾਜਪਾ ’ਚ ਗਏ ਨੇਤਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਵਿਰੋਧੀ ਪਾਰਟੀਆਂ ਨੇ ਸਿਰਫ ਬਿਆਨਬਾਜ਼ੀ ਕੀਤੀ, ਅਸਲੀ ਵਿਕਾਸ ਮਾਨ ਸਰਕਾਰ ਨੇ ਸ਼ੁਰੂ ਕਰਵਾਇਆ : ਹਰਪਾਲ ਚੀਮਾ
ਕੈਪਟਨ ਸਿੰਘ ਨੇ ਸਵ.ਪ੍ਰਕਾਸ਼ ਸਿੰਘ ਬਾਦਲ ਨਾਲ ਲੰਮਾ ਸਮਾਂ ਬਿਤਾਇਆ ਅਤੇ ਉਨ੍ਹਾਂ ਦੀ ਸ਼ਖਸੀਅਤ ਬਾਰੇ ਸੁਖਬੀਰ ਬਾਦਲ ਨਾਲ ਕਈ ਯਾਦਗਾਰੀ ਪਲ ਚੇਤੇ ਕੀਤੇ। ਆਖਰ ’ਚ ਜਦੋਂ ਕੈਪਟਨ ਸਿੰਘ ਜਾਣ ਲੱਗੇ ਤਾਂ ਸੁਖਬੀਰ ਬਾਦਲ ਉਨ੍ਹਾਂ ਦੇ ਗਲ ਲੱਗ ਕੇ ਭਰੇ ਮਨ ਨਾਲ ਸਵ.ਬਾਦਲ ਦੇ ਵਿਛੋੜੇ ’ਤੇ ਗਲ ਭਰ ਆਏ। ਉਨ੍ਹਾਂ ਦੇ ਨਾਲ ਕੈਪਟਨ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਯੁਵਰਾਜ, ਸੰਨੀ ਬਰਾੜ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਕਰਨਾਟਕ ਪਿੱਛੋਂ ਹੁਣ ਰਾਜਸਥਾਨ ’ਚ ਵੀ ਨਜ਼ਰ ਆਈ ਭਾਜਪਾ ’ਚ ਧੜੇਬੰਦੀ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ