ਬੰਟੀ ਰੋਮਾਣਾ ਨਾਲ ਦੁੱਖ ਸਾਂਝਾ ਕਰਨ ਲਈ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਪਹੁੰਚੇ

08/11/2020 2:39:14 AM

ਫਰੀਦਕੋਟ ,(ਬਾਂਸਲ, ਜਸਬੀਰ ਕੌਰ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਰੋਮਾਣਾ ਸੁਪਤਨੀ ਸਵ. ਹਰਬੰਸ ਸਿੰਘ ਰੋਮਾਣਾ (ਸਾਬਕਾ ਚੇਅਰਮੈਨ) ਦਾ ਅਚਾਨਕ ਦੇਹਾਂਤ ਹੋ ਗਿਆ। ਅੱਜ ਬੰਟੀ ਰੋਮਾਣਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਨ ਕੌਰ ਬਾਦਲ ਫਰੀਦਕੋਟ ਪਹੁੰਚੇ। ਉਨ੍ਹਾਂ ਕਿਹਾ ਮਾਤਾ ਪਰਮਜੀਤ ਕੌਰ ਰੋਮਾਣਾ ਜੀ ਮੌਤ ਨਾਲ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਮਾਤਾ ਪਰਮਜੀਤ ਕੌਰ ਰੋਮਾਣਾ ਦਾ ਅੰਗੀਠਾ ਸਾਂਭਣ ਦੀ ਰਸਮ ਸਥਾਨਕ ਸ਼੍ਰੀ ਰਾਮ ਬਾਗ ਵਿਖੇ ਕੀਤੀ ਗਈ। ਕੋਰੋਨਾ ਕਾਰਣ ਸੀਮਿਤ ਗਿਣਤੀ ’ਚ ਪ੍ਰਮੁੱਖ ਹਸਤੀਆਂ ਹਾਜ਼ਰ ਹੋਈਆਂ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਪੀ. ਆਰ. ਟੀ. ਸੀ. ਪੰਜਾਬ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ, ਭਾਜਪਾ ਦੇ ਜ਼ਿਲਾ ਪ੍ਰਧਾਨ ਵਿਜੈ ਛਾਬੜਾ, ਅਕਾਲੀ ਦਲ ਦੇ ਸਰਕਲ ਪ੍ਰਧਾਨ ਮੱਘਰ ਸਿੰਘ, ਜ਼ਿਲਾ ਪ੍ਰ੍ਰੀਸ਼ਦ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਗੁਰਮੀਤ ਸਿੰਘ ਸੰਧੂ ਸਾਧੂਵਾਲਾ, ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਅਵਤਾਰ ਸਿੰਘ ਖੋਸਾ, ਹਰਕੀਰਤ ਸਿੰਘ ਗਿੱਲ ਸਾਬਕਾ ਵਾਈਸ ਚੇਅਰਮੈਨ, ਰਾਜਿੰਦਰ ਦਾਸ ਰਿੰਕੂ ਸੀਨੀਅਰ ਅਕਾਲੀ ਆਗੂ, ਬਲਕਰਨ ਸਿੰਘ ਸਿਮਰੇਵਾਲ, ਆਸ਼ੂ ਅਗਰਵਾਲ, ਬਬਰੀਕ ਸਿੰਘ ਬੀਕਾ ਰੋਮਾਣਾ ਯੂਥ ਆਗੂ, ਗੁਰਕੰਵਲ ਸਿੰਘ ਸੰਧੂ ਯੂਥ ਆਗੂ, ਸਿਮਰਜੀਤ ਸਿੰਘ ਸੇਖੋਂ, ਹਰਪ੍ਰੀਤ ਸਿੰਘ ਧਾਲੀਵਾਲ, ਸੂਬਾ ਸਿੰਘ ਬਾਦਲ, ਰਮਨਦੀਪ ਸਿੰਘ ਜਿੰਮੀ ਭੋਲੂਵਾਲਾ, ਸ਼ਾਮ ਗਰਗ, ਅਜੈ ਗੋਇਲ, ਯਾਦਵਿੰਦਰ ਸਿੰਘ ਜੈਲਦਾਰ, ਵਿਕਾਸ ਕੁਮਾਰ ਵਿੱਕੀ ਐੱਮ. ਸੀ., ਬੌਬੀ ਮੌਂਗਾ, ਤਰਸੇਮ ਕਟਾਰੀਆ, ਕੁਲਭੂਸ਼ਨ ਬਾਂਸਲ, ਟੀਟੂ ਧਵਨ, ਵਿਨੋਦ ਗੁਪਤਾ ਰਿਖੀ ਨੇ ਮਾਤਾ ਜੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Bharat Thapa

Content Editor

Related News