ਜ਼ਹਿਰੀਲੀ ਵਸਤੂ ਨਿਗਲ  ਕੇ ਨੌਜਵਾਨ  ਨੇ  ਕੀਤੀ  ਆਤਮਹੱਤਿਆ

01/24/2019 1:28:49 AM

ਰਾਜਪੁਰਾ, (ਚਾਵਲਾ, ਨਿਰਦੋਸ਼)- ਪਤਨੀ  ਦੇ ਨਾਜਾਇਜ਼ ਸਬੰਧਾਂ ਅਤੇ  ਸਹੁਰੇ ਪਰਿਵਾਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ  ਇਕ  ਨੌਜਵਾਨ ਵੱਲੋਂ ਆਤਮਹੱਤਿਆ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
 ਥਾਣਾ ਸਿਟੀ ਵਿਚ ਡਾਲਿਮਾ ਵਿਹਾਰ ਵਾਸੀ ਮ੍ਰਿਤਕ ਨੌਜਵਾਨ ਦੀਪਕ ਕੁਮਾਰ (35) ਦੇ ਭਰਾ ਪ੍ਰਿੰਸ ਟੰਡਨ ਪੁੱਤਰ ਮੁਕੇਸ਼ ਟੰਡਨ  ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਪਿੰਡ  ਸੈਦ ਖੇਡ਼ੀ ਰਾਜਪੁਰਾ ਵਿਚ ਰਾੲੀਸ ਸ਼ੈਲਰ  ਹੈ।
ੳੁਸ ਦੇ ਭਰਾ ਦਾ ਕੁਝ ਸਾਲ ਪਹਿਲਾਂ ਪਠਾਨਕੋਟ ਵਾਸੀ ਸਾਨਿਆ ਪੁੱਤਰੀ ਸੁਸ਼ੀਲ ਵਾਸਲ ਨਾਲ ਵਿਆਹ ਹੋਇਆ ਸੀ ਅਤੇ ਇਨ੍ਹਾਂ ਦੀਆਂ 2 ਬੇਟੀਆਂ ਆਰੁਸ਼ (10) ਅਤੇ ਕਾਯਰਾ (3 ਸਾਲ)   ਹਨ। ਆਪਣੀ ਸ਼ਿਕਾਇਤ ਵਿਚ ਉਸ ਨੇ ਲਿਖਵਾਇਆ ਕਿ ਉਸ ਦੀ ਭਰਜਾਈ ਅਕਸਰ ਪੇਕੇ ਦੇ ਰਿਸ਼ਤੇਦਾਰ  ਨਾਲ ਫ਼ੋਨ ’ਤੇ ਗੱਲਬਾਤ ਕਰਦੀ  ਰਹਿੰਦੀ ਸੀ ਤੇ ਦੀਪਕ ਦੀ ਗੈਰ-ਮੌਜੂਦਗੀ ਵਿਚ ਉਸਨੂੰ ਇਨ੍ਹਾਂ ਦੇ ਘਰ ’ਚ ਆਉਣ ਲੱਗ ਗਿਆ ਸੀ ਅਤੇ ਇਨ੍ਹਾਂ ਦੇ ਨਾਜਾਇਜ਼ ਸਬੰਧ ਸਥਾਪਤ ਹੋ ਗਏ ਸਨ।  ਇਸ ਦੌਰਾਨ  ਉਸ ਭਰਾ ਕਾਫ਼ੀ ਤਣਾਅ ਵਿਚ ਰਹਿਣ ਲੱਗਾ। ਕੱਲ ਮੋਹਿਤ (ਭਰਜਾਈ ਦਾ ਰਿਸ਼ਤੇਦਾਰ/ਅਾਸ਼ਕ) ਦੇ ਪਰਿਵਾਰ ਵਾਲਿਆਂ ਅਤੇ ਸਾਨਿਆ ਦੇ ਮਾਪਿਆਂ ਨੇ ਦੀਪਕ  ਨੂੰ ਫੋਨ ’ਤੇ ਉਸ ਦੇ ਘਰ ਵਿਚ ਆ ਕੇ ਰਿਸ਼ਤੇਦਾਰਾਂ  ਸਾਹਮਣੇ ਬੇਇੱਜ਼ਤੀ ਕਰਨ ਦੀ ਧਮਕੀ ਦਿੱਤੀ ਅਤੇ ਸਾਨਿਆ ਨੇ ਆਪਣੇ ਰਿਸ਼ਤੇਦਾਰਾਂ ’ਚ ਆਪਣੀ ਬੇਇੱਜ਼ਤੀ ਦੀ ਗੱਲ  ਕਾਰਨ ਆਪਣੇ ਪਤੀ ਨਾਲ ਝਗਡ਼ਾ ਕੀਤਾ ਅਤੇ ਕੱਪਡ਼ੇ-ਗਹਿਣੇ ਲੈ ਕੇ ਬੱਚੀਆਂ ਨੂੰ ਛੱਡ ਕੇ ਘਰੋਂ ਕਿਤੇ ਚਲੀ ਗਈ। ਰਾਤ ਨੂੰ ਜਦੋਂ ਦੀਪਕ ਦੀ ਤਬੀਅਤ ਖ਼ਰਾਬ ਹੋਣ ਦੀ ਗੱਲ ਉਸ ਦੀ ਬੇਟੀ ਆਰੁਸ਼ ਨੇ ਉਨ੍ਹਾਂ ਨੂੰ ਦਿੱਸੀ  ਤਾਂ ਵੇਖਿਆ ਕਿ ਦੀਪਕ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਾਂ ਕਿਸੇ ਨੇ ਖੁਆ  ਦਿੱਤੀ ਸੀ। ਇਸ ਦੇ ਬਾਅਦ ਦੀਪਕ  ਨੂੰ ਰਾਜਪੁਰਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿਥੇ ਉਸ ਦੀ ਖ਼ਰਾਬ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ  ਨੂੰ  ਸਰਕਾਰੀ ਹਸਪਤਾਲ ਸੈਕਟਰ-32 ਚੰਡੀਗਡ਼੍ਹ  ਰੈਫਰ ਕਰ ਦਿੱਤਾ ਤੇ  ਉਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ  ਐਲਾਨ ਦਿੱਤਾ। ਇਸ ਸ਼ਿਕਾਇਤ  ਦੇ ਮਿਲਣ ’ਤੇ ਸਿਟੀ ਪੁਲਸ ਨੇ ਮ੍ਰਿਤਕ ਦੀ ਪਤਨੀ ਸਾਨਿਆ, ਉਸ ਦੇ ਸਹੁਰ ਸੁਸ਼ੀਲ ਵਾਸਲ, ਸੱਸ ਰੇਨੂੰ   ਵਾਸਲ, ਮੋਹਿਤ, ਉਸ ਦੇ ਪਿਤਾ ਅਸ਼ਵਨੀ   ਅਤੇ ਉਸ ਦੀ ਮਾਤਾ  ਵਿਰੁੱਧ ਆਈ. ਪੀ. ਸੀ. ਦੀ ਧਾਰਾ 306 ਹੇਠ ਕੇਸ ਦਰਜ ਕਰ ਲਿਆ ਹੈ ਤੇ ਕਸਤੂਰਬਾ ਚੌਕੀ ਇੰਚਾਰਜ ਏ. ਐੱਸ.ਆੲੀ. ਮਨਜੀਤ ਸਿੰਘ ਨੇ  ਕਾਰਵਾੲੀ ਸ਼ੁਰੂ ਕਰ ਦਿੱਤੀ ਹੈ।


Related News