ਨਾਬਾਲਗਾ ਵਲੋਂ ਖੁਦਕੁਸ਼ੀ

Thursday, Dec 06, 2018 - 12:33 AM (IST)

ਨਾਬਾਲਗਾ ਵਲੋਂ ਖੁਦਕੁਸ਼ੀ

ਭਵਾਨੀਗਡ਼੍ਹ, (ਜ.ਬ.)- ਘਰਾਚੋਂ ਵਿਖੇ ਬੀਤੀ ਰਾਤ ਇਕ ਨਾਬਾਲਗ ਲਡ਼ਕੀ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਚੌਕੀ ਇੰਚਾਰਜ ਘਰਾਚੋਂ ਐੱਸ. ਆਈ. ਸਤਨਾਮ ਸਿੰਘ ਨੇ  ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਮਨਜੋਤ ਕੌਰ (15) ਵਾਸੀ ਘਰਾਚੋਂ ਨੇ ਬੀਤੇ ਦਿਨ ਆਪਣੇ ਘਰ ’ਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਪਤਾ ਲੱਗਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ। 
ਪੁਲਸ ਨੇ ਮ੍ਰਿਤਕ ਲਡ਼ਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ  ਅਮਲ ’ਚ ਲਿਆਂਦੀ। ਪੁਲਸ ਮੁਤਾਬਕ ਲਡ਼ਕੀ ਨੇ ਖੁਦਕੁਸ਼ੀ ਕਿਉਂ ਕੀਤੀ, ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Related News