ਜਵਾਨ ਪੁੱਤ ਦੀ ਲਾਸ਼ ਸੜਕ 'ਤੇ ਰੱਖ ਧਰਨੇ 'ਤੇ ਬੈਠੀ ਮਾਂ
Saturday, May 04, 2019 - 11:17 AM (IST)

ਗਿੱਦੜਬਾਹਾ (ਤਰਸੇਮ ਢੁੱਡੀ)—ਬੀਤੇ ਦਿਨੀਂ ਗਿੱਦੜਬਾਹਾ ਦੇ ਅਨਿਲ ਕੁਮਾਰ ਨੇ ਫਾਈਨੈਂਸਰਾਂ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੰਜ ਦਿਨ ਬੀਤ ਜਾਣ ਪਿੱਛੋਂ ਵੀ ਪੁਲਸ ਨੇ ਪਰਿਵਾਰ ਦੇ ਕਹਿਣ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਨੂੰ ਖੱਜ਼ਲ ਖੁਆਰ ਕੀਤਾ ਜਾ ਰਿਹਾ ਹੈ, ਜਿਸ ਤੋਂ ਤੰਗ ਅਨਿਲ ਕੁਮਾਰ ਦੇ ਪਰਿਵਾਰ ਨੇ ਹੁਸਰ ਚੌਂਕ 'ਤੇ ਧਰਨਾ ਲਗਾ ਦਿੱਤਾ ਅਤੇ ਪੁਲਸ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਅਨਿਲ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ। ਨਹੀਂ ਤਾਂ ਉਹ ਵੀ ਆਪਣੇ ਪੁੱਤਰ ਦੇ ਨਾਲ ਹੀ ਆਤਮਦਾਹ ਕਰ ਲੈਣਗੇ। ਪੁਲਸ ਦਾ ਕਹਿਣਾ ਹੈ ਕਿ ਪੁਲਸ ਦਾ ਇਸ ਮਾਮਲੇ ਵਿਚ ਕੋਈ ਰੋਲ ਨਹੀਂ ਹੈ। ਪੁਲਸ ਆਪਣੀ ਕਾਰਵਾਈ ਕਰ ਰਹੀ ਹੈ।
ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਦੋਸ਼ੀਆਂ ਤੋਂ ਪੈਸੇ ਖਾ ਕੇ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ। ਪੂਰਾ ਪਰਿਵਾਰ ਅਨਿਲ ਦੀ ਮੌਤ ਦਾ ਹਿਸਾਬ ਲੈਣ ਲਈ ਸੜਕਾਂ 'ਤੇ ਰੁਲ ਰਿਹਾ ਹੈ।