ਛੱਤ ਤੋਂ ਛਾਲ ਮਾਰਨ ਵਾਲੇ ਮਰੀਜ਼ ਦੀ ਮੌਤ
Saturday, Sep 22, 2018 - 01:51 AM (IST)

ਅਬੋਹਰ, (ਸੁਨੀਲ)– ਸਥਾਨਕ ਸਰਕਾਰੀ ਹਸਪਤਾਲ ਦੇ ਟੀ. ਬੀ. ਵਾਰਡ ਤੋਂ ਬੀਤੇ ਦਿਨੀਂ ਛਾਲ ਮਾਰਨ ਵਾਲੇ ਮਰੀਜ਼ ਹੰਸਰਾਜ ਪੁੱਤਰ ਬਹਾਦੁਰ ਰਾਮ ਦੀ ਬੀਤੀ ਦੇਰ ਰਾਤ ਫਰੀਦਕੋਟ ’ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਪੀਰ ਟਿੱਬਾ ਵਾਸੀ ਹੰਸਰਾਜ ਪੁੱਤਰ ਬਹਾਦੁਰ ਰਾਮ ਜੋ ਕਿ ਟੀ. ਬੀ. ਦੀ ਬੀਮਾਰੀ ਤੋਂ ਪੀਡ਼ਤ ਸੀ ਅਤੇ 3 ਦਿਨਾਂ ਤੋਂ ਹਸਪਤਾਲ ਦੇ ਟੀ. ਬੀ. ਵਾਰਡ ’ਚ ਦਾਖਲ ਸੀ। ਬੀਤੇ ਦਿਨ ਉਸ ਨੇ ਆਪਣੀ ਬੀਮਾਰੀ ਕਾਰਨ ਟੀ. ਬੀ. ਵਾਰਡ ਦੀ ਖਿਡ਼ਕੀ ’ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਫੱਟਡ਼ ਹੋ ਗਿਆ। ਹਸਪਤਾਲ ਸਟਾਫ ਨੇ ਤੁਰੰਤ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਸੀ, ਜਿਥੇ ਬੀਤੀ ਰਾਤ ਉਸ ਨੇ ਦਮ ਤੋਡ਼ ਦਿੱਤਾ। ਥਾਣਾ ਨੰਬਰ 1 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।