ਪਤਨੀ ਤੋਂ ਨਾਰਾਜ਼ ਪਤੀ ਨੇ ਪੱਖੇ ਨਾਲ ਫਾਹ ਲਾ ਕੀਤੀ ਆਤਮਹੱਤਿਆ

07/22/2019 9:24:21 PM

ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਸਦਰ ਅਧੀਨ ਆਉਂਦੇ ਮੁਹੱਲਾ ਰਾਮ ਕਾਲੋਨੀ ਕੈਂਪ 'ਚ ਪਤਨੀ ਦੇ ਚਾਲ ਚੱਲਣ ਤੋਂ ਨਾਰਾਜ਼ ਪਤੀ ਕੋਮਲ ਨੇ ਆਪਣੇ ਕਮਰੇ 'ਚ ਲੱਗੇ ਪੱਖੇ ਨਾਲ ਫਾਹ ਲਾ ਕੇ ਆਤਮਹੱਤਿਆ ਕਰ ਲਈ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਨੇ ਮੌਕੇ 'ਤੇ ਪਹੁੰਚ ਲਾਸ਼ ਦਾ ਪੰਚਨਾਮਾ ਕਰਵਾ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸੇ 'ਚ ਮ੍ਰਿਤਕ ਕੋਮਲ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਸਦਰ ਪੁਲਸ ਨੇ ਪਤਨੀ ਰਾਧਾ ਦੇ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਕੀ ਹੈ ਮਾਮਲਾ 
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ. ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਸ਼ਿਕਾਇਤ 'ਚ ਮ੍ਰਿਤਕ ਕੋਮਲ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਕੋਮਲ ਦਾ ਵਿਆਹ ਕਰੀਬ 8 ਸਾਲ ਪਹਿਲਾਂ ਰਾਧਾ ਵਾਸੀ ਜੈਤਪੁਰ ਦੇ ਨਾਲ ਹੋਇਆ ਸੀ। ਦੋਹਾਂ ਦੇ ਇਕ ਬੇਟਾ ਤੇ ਇਕ ਬੇਟੀ ਹੈ। ਸ਼ਿਕਾਇਤ ਅਨੁਸਾਰ ਰਾਧਾ ਕਿਸੇ ਨੂੰ ਫੋਨ ਕਰ ਰਹੀ ਸੀ ਤਾਂ ਕੋਮਲ ਨੇ ਉਸ ਨੂੰ ਅਜਿਹਾ ਕਰਨ ਤੋਂ ਬਾਝ ਆਉਣ ਲਈ ਕਿਹਾ। ਇਸ ਤੋਂ ਰਾਧਾ ਨਾਰਾਜ਼ ਹੋ ਕੇ ਚਲੀ ਗਈ। ਇਸ ਤੋਂ ਪ੍ਰੇਸ਼ਾਨ ਹੋ ਕੋਮਲ ਨੇ ਆਪਣੇ ਕਮਰੇ 'ਚ ਲੱਗੇ ਪੱਖੇ 'ਚ ਫਾਹ ਲਾ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਪਤਨੀ ਰਾਧਾ ਦੇ ਖਿਲਾਫ਼ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੀ ਧਾਰਾ 306 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News