ਗੰਨੇ ਦੀ ਅਦਾਇਗੀ ਸਬੰਧੀ ਪ੍ਰਸ਼ਾਸਨ ਨਾਲ਼ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ  ਟੈਂਕੀ ’ਤੇ ਚੜ੍ਹੇ ਕਿਸਾਨ

03/02/2021 10:59:51 AM

ਸੰਗਰੂਰ (ਦਲਜੀਤ ਸਿੰਘ ਬੇਦੀ): ਗੰਨੇ ਦੀ ਫ਼ਸਲ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਪਹਿਲਾਂ ਤਾਂ ਡੀ.ਸੀ. ਦਫ਼ਤਰ ਦੇ  ਮੇਨ ਗੇਟ ’ਤੇ ਧਰਨਾ ਦਿੱਤਾ ਤੇ ਧਰਨੇ ਦੌਰਾਨ ਪ੍ਰਸ਼ਾਸਨ ਤੇ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਦਰਮਿਆਨ ਮੀਟਿੰਗ ਵੀ ਹੋਈ ਕਿ ਜਿਸ ਦੇ ਬੇਸਿੱਟਾ ਰਹਿਣ ਤੋਂ ਬਾਅਦ ਕਮੇਟੀ ਦੇ ਆਗੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੀ ਟੈਂਕੀ ਤੇ ਜਾ ਚੜ੍ਹੇ। ਕਿਸਾਨ ਆਗੂਆਂ ਹਰਜੀਤ ਸਿੰਘ ਬੁਗਰਾ, ਅਵਤਾਰ ਤਾਰੀ ਭੁੱਲਰਹੇੜੀ,ਸਤਵੀਰ ਸਿੰਘ ਅਲਾਲ ਜਗਮੇਲ਼ ਉਭਾਵਲ ਨੇ ਦੱਸਿਆ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਡੀ.ਸੀ. ਸਾਹਿਬ ਨੇ ਰੂਲ ਬਣਾਇਆ ਹੋਇਆ ਕਿ ਮਿੱਲ ਗੰਨੇ ਦੀ ਅਦਾਇਗੀ 14 ਦਿਨਾਂ ਦੇ ਅੰਦਰ ਕਰੇਗੀ ਪ੍ਰੰਤੂ 27 ਦਸੰਬਰ ਤੋਂ ਪੇਮੈਂਟ ਰੁਕੀ ਹੋਈ ਜਿਸ ਸਬੰਧੀ ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਤੇ ਹੋਰ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਡੀ.ਸੀ. ਸਾਹਿਬ ਨੇ ਬੁਲਾਇਆ ਪ੍ਰੰਤੂ  ਡੀ.ਸੀ. ਸੰਗਰੂਰ ਨੇ ਮਿੱਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ ਸੰਗਰੂਰ ਦੇ 24 ਸਾਲਾ ਗੁਰਸਿਮਰਤ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਇਸ ਤੋਂ ਬਾਅਦ ਰੋਹ ’ਚ ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਮੇਨ ਗੇਟ ਤੇ ਧਰਨਾ ਲਗਾ ਦਿੱਤਾ ਤੇ ਜਿਸ ਦੀ ਸੰਜੀਦਗੀ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਗੰਨਾਂ ਸਘੰਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਗੰਨਾਂ ਮਿੱਲ ਦੇ ਪ੍ਰਬੰਧਕੀ ਮੈਂਬਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਪਰ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆਗੂ ਨੇੜਲੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੇ ਤੇ ਪ੍ਰਸ਼ਾਸਨ ਅਤੇ ਗੰਨਾ ਮਿੱਲ ਦੀ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਸੁਰੂ ਕਰ ਦਿੱਤਾ ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ । ਇਸ ਮੌਕੇ ਕਿਸਾਨਾਂ ਆਗੂਆਂ ਭਵਨ ਕਹੇਰੂ ਪਰੇਮਜੀਤ ਭੋਜੋਵਾਲੀ ਗੁਰਜੰਟ ਬੇਨੜਾ ਮਨਦੀਪ ਸਿੰਘ ਅੰਮ੍ਰਿਤ ਕਾਤਰੋਂ ਕੁਲਵੰਤ ਉਭਾਵਲ ਰਾਜਵੀਰ ਲੱਡੀ ਦੱਸਿਆ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਕਿਸਾਨਾਂ ਦੀ ਪੇਮੈਂਟ ਨਹੀਂ ਹੁੰਦੀ।  

ਇਹ ਵੀ ਪੜ੍ਹੋ ਵਲਟੋਹਾ: ਦੋ ਭੈਣਾਂ ਦੇ ਇਕਲੌਤਾ ਭਰਾ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ


Shyna

Content Editor

Related News