ਗੂਗਲ ਜੈਮਿਨੀ ਤੇ Jio AI ਕਲਾਸਰੂਮ ਰਾਹੀਂ ਵਿਦਿਆਰਥੀਆਂ ਨੂੰ ਮਿਲੇਗੀ ਭਵਿੱਖ ਦੀ ਤਕਨਾਲੋਜੀ ਦੀ ਐਡਵਾਂਸਡ ਸਿਖਲਾਈ
Saturday, Jan 24, 2026 - 10:45 PM (IST)
ਚੰਡੀਗੜ੍ਹ : ਰਿਲਾਇੰਸ ਜੀਓ ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਨੂੰ ਜਨਤਾ ਲਈ ਪਹੁੰਚਯੋਗ ਬਣਾਉਣ ਵੱਲ ਲਗਾਤਾਰ ਕਦਮ ਵਧਾ ਰਿਹਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਜੀਓ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦਾ ਦੌਰਾ ਕਰ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਗੂਗਲ ਜੈਮਿਨੀ ਏਆਈ, ਜੀਓ ਏਆਈ ਕਲਾਸਰੂਮ, ਅਤੇ ਹੋਰ ਅਤਿ-ਆਧੁਨਿਕ ਏਆਈ ਟੂਲਸ 'ਤੇ ਹੱਥੀਂ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ। ਇਸ ਪਹਿਲਕਦਮੀ ਨੇ ਹੁਣ ਤੱਕ ਰਾਜ ਦੇ 500 ਤੋਂ ਵੱਧ ਸਕੂਲਾਂ ਅਤੇ ਕਾਲਜਾਂ ਨੂੰ ਕਵਰ ਕੀਤਾ ਹੈ, 5,000 ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਸਿਖਲਾਈ ਦਿੱਤੀ ਹੈ।
ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਜੀਓ ਦੇ ਸੀਨੀਅਰ ਐਜ਼ੀਕਿਉਟਿਵ ਰਾਜ ਭਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੂਗਲ ਦੇ ਸਭ ਤੋਂ ਸ਼ਕਤੀਸ਼ਾਲੀ ਏਆਈ ਸਿਸਟਮ, ਗੂਗਲ ਜੈਮਿਨੀ ਨਾਲ ਜਾਣੂ ਕਰਵਾਉਣ ਲਈ ਇਨੋਵੇਟਿਵ ਇੰਟਰਐਕਟਿਵ ਸੈਸ਼ਨ ਕਰ ਰਹੇ ਹਨ।ਵਿਦਿਆਰਥੀਆਂ ਨੂੰ ਅਕਾਦਮਿਕ ਐਕਸੀਲੈਂਸ, ਤਕਨੀਕੀ ਹੁਨਰ, ਰਚਨਾਤਮਕਤਾ ਅਤੇ ਸਹਿਯੋਗੀ ਸਿੱਖਿਆ ਅਤੇ ਸਿਖਲਾਈ ਲਈ ਉਪਯੋਗੀ ਐਪਲੀਕੇਸ਼ਨਾਂ 'ਤੇ ਸਿਖਲਾਈ ਦੇਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਇਹ ਸੈਸ਼ਨ ਸਿਖਾਉਂਦੇ ਹਨ ਕਿ ਅਧਿਆਪਕ ਅਤੇ ਵਿਦਿਆਰਥੀ ਨੋਟ-ਟੈਕਿੰਗ, ਅਸਾਈਨਮੈਂਟ ਰਾਈਟਿੰਗ, ਕੋਡਿੰਗ, ਪ੍ਰੋਜੈਕਟ ਆਈਡੇਸ਼ਨ, ਡਿਜ਼ਾਈਨ, ਇੰਟਰਵਿਊ ਦੀ ਤਿਆਰੀ, ਅਤੇ ਹੋਰ ਬਹੁਤ ਸਾਰੇ ਕੰਮਾਂ ਲਈ ਨੋਟਬੁੱਕਐਲਐਮ ਵਰਗੇ ਏਆਈ ਟੂਲਸ ਦੀ ਵਰਤੋਂ ਕਰਕੇ ਪ੍ਰੋਂਪਟ ਦੀ ਵਰਤੋਂ ਕਿਵੇਂ ਕਰ ਸਕਦੇ ਹਨ ਅਤੇ ਆਪਣੇ ਨਿੱਜੀ ਅਤੇ ਪ੍ਰੋਫੈਸ਼ਨਲ ਡੇਵਲਪਮੇਂਟ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਨ। ਜੈਮਿਨੀ ਲਾਈਵ ਫੀਚਰ ਵੀ ਕਾਫ਼ੀ ਮਸ਼ਹੂਰ ਹੋ ਗਿਆ ਹੈ ਕਿਉਂਕਿ ਇਹ ਯੂਜ਼ਰ ਦੀ ਪਸੰਦੀਦਾ ਭਾਸ਼ਾ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ।
ਡਿਜੀਟਲ ਹੁਨਰ ਨੂੰ ਉਤਸ਼ਾਹਿਤ ਕਰਨ ਲਈ, ਜੀਓ ਆਪਣੇ ਸਾਰੇ ਅਸੀਮਤ 5 ਗਾਹਕਾਂ ਨੂੰ 18 ਮਹੀਨਿਆਂ ਲਈ 35,100 ਦੀ ਕੀਮਤ ਦਾ ਇੱਕ ਪੂਰੀ ਤਰ੍ਹਾਂ ਮੁਫਤ ਗੂਗਲ ਜੇਮਿਨੀ ਪ੍ਰੋ ਪਲਾਨ ਪੇਸ਼ ਕਰ ਰਿਹਾ ਹੈ, ਜਿਸ ਨੂੰ ਮਾਈ ਜੀਓ ਐਪ ਰਾਹੀਂ ਕਿਰਿਆਸ਼ੀਲ ਕੀਤਾ ਜਾ ਸਕਦਾ ਹੈ। ਇਸ ਪ੍ਰੀਮੀਅਮ ਏਆਈ ਪਲਾਨ ਵਿੱਚ ਨਵੀਨਤਮ ਗੂਗਲ ਜੇਮਿਨੀ 3 ਪ੍ਰੋ ਮਾਡਲ, ਏਆਈ-ਸਹਾਇਤਾ ਪ੍ਰਾਪਤ ਇਮੇਜ਼ ਤਿਆਰ ਕਰਨ ਲਈ ਨੈਨੋ ਬਨਾਨਾ ਪ੍ਰੋ, ਵੀਡੀਓ ਨਿਰਮਾਣ ਲਈ ਵੀਈਓ 3.1, ਅਕਾਦਮਿਕ ਰਿਸਰਚ ਲਈ ਨੋਟਬੁੱਕਐਲਐਮ, ਅਤੇ 2ਟੀਬੀ ਕਲਾਉਡ ਸਟੋਰੇਜ ਵਰਗੇ ਐਡਵਾਂਸਡ ਏਆਈ ਟੂਲ ਸ਼ਾਮਲ ਹਨ।
ਇਸ ਤੋਂ ਇਲਾਵਾ, ਨੌਜਵਾਨਾਂ ਦੇ ਹੁਨਰ ਵਿਕਾਸ 'ਤੇ ਨਜ਼ਰ ਰੱਖਦੇ ਹੋਏ, ਜੀਓ ਨੇ ਚਾਰ ਹਫ਼ਤਿਆਂ ਦਾ, ਮੁਫਤ ਔਨਲਾਈਨ "ਜੀਓ ਏਆਈ ਕਲਾਸਰੂਮ" ਲਾਂਚ ਕੀਤਾ ਹੈ। ਵਿਦਿਆਰਥੀ ਇਸ ਕੋਰਸ ਨੂੰ ਡੈਸਕਟੌਪ ਜਾਂ ਲੈਪਟਾਪ ਰਾਹੀਂ jio.com/ai-classroom 'ਤੇ ਪੂਰਾ ਕਰ ਸਕਦੇ ਹਨ ਅਤੇ ਏਆਈ ਬਾਰੇ ਪ੍ਰੇਕਿਟਕਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
