12ਵੀਂ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮਾਪਿਆਂ ਨੇ ਸਕੂਲ ਪ੍ਰਸ਼ਾਸਨ ''ਤੇ ਲਗਾਏ ਗੰਭੀਰ ਇਲਜ਼ਾਮ

Monday, Jan 29, 2024 - 10:28 PM (IST)

12ਵੀਂ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮਾਪਿਆਂ ਨੇ ਸਕੂਲ ਪ੍ਰਸ਼ਾਸਨ ''ਤੇ ਲਗਾਏ ਗੰਭੀਰ ਇਲਜ਼ਾਮ

ਭਵਾਨੀਗੜ੍ਹ (ਵਿਕਾਸ ਮਿੱਤਲ)- ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਪਿੰਡ ਘਾਬਦਾਂ ਵਿਖੇ ਸਥਿਤ ਮੈਰੀਟੋਰੀਅਸ ਸਕੂਲ 'ਚ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਨੌਜਵਾਨ ਵੱਲੋਂ ਹੋਸਟਲ ਦੇ ਕਮਰੇ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮੂਣਕ ਇਲਾਕੇ ਦੇ ਪਿੰਡ ਬੱਲਰਾਂ ਦੇ ਕਰਨ (17) ਦੇ ਰੂਪ 'ਚ ਹੋਈ ਹੈ ਜੋ ਇੱਥੇ ਕਾਮਰਸ ਦੀ ਪੜ੍ਹਾਈ ਕਰ ਰਿਹਾ ਸੀ। 

ਘਟਨਾ ਤੋਂ ਬਾਅਦ ਸੰਗਰੂਰ ਦੇ ਡੀ.ਐੱਸ.ਪੀ. ਮਨੋਜ ਗੋਰਸੀ ਤੇ ਤਹਿਸੀਲਦਾਰ ਸਮੇਤ ਹੋਰ ਵੱਡੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਵੱਲੋਂ ਵਿਦਿਆਰਥੀ ਦੀ ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਸਕੂਲ ਪਹੁੰਚੇ ਵਿਦਿਆਰਥੀ ਦੇ ਪਿਤਾ ਸੁਰੇਸ਼ ਸਿੰਘ ਤੇ ਉਸਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ- ਲੁੱਟ ਦੀ ਵਾਰਦਾਤ ਦਾ ਜਾਇਜ਼ਾ ਲੈਣ ਗਏ ASI ਸਣੇ 3 'ਤੇ ਚੜ੍ਹੀ ਤੇਜ਼ ਰਫ਼ਤਾਰ ਇੰਡੈਵਰ, ਇਕ ਦੀ ਹੋਈ ਮੌਤ

ਮ੍ਰਿਤਕ ਵਿਦਿਆਰਥੀ ਦੇ ਪਿਤਾ ਸੁਰੇਸ਼ ਨੇ ਦੋਸ਼ ਲਗਾਉਂਦੇ ਹੋਏ ਘਟਨਾ ਸਬੰਧੀ ਕਰਨ ਦੀ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਨੂੰ ਉਸ ਦੇ ਬੱਚੇ ਦੀ ਮੌਤ ਦਾ ਜਿੰਮੇਵਾਰ ਠਹਿਰਾਉਂਦਿਆ ਮੌਤ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੁਰੇਸ਼ ਸਿੰਘ ਅਨੁਸਾਰ ਕਰਨ ਦੀ ਕਲਾਸ ਟੀਚਰ ਨੇ ਕਥਿਤ ਰੂਪ ਵਿੱਚ ਉਸਨੂੰ ਫੋਨ 'ਤੇ ਕਰਨ ਵੱਲੋਂ ਠੀਕ ਢੰਗ ਨਾਲ ਪੜ੍ਹਾਈ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ ਤੇ ਉਸ ਨੂੰ ਸਕੂਲ 'ਚੋਂ ਕੱਢਣ ਦੀ ਕਥਿਤ ਧਮਕੀ ਦਿੱਤੀ ਸੀ ਤੇ ਇਸ ਦੇ ਦੋ ਘੰਟੇ ਬਾਅਦ ਹੀ ਦੁਬਾਰਾ ਉਸ ਨੂੰ ਸਕੂਲ 'ਚੋਂ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੇ ਬੱਚੇ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ

ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੇਰ ਰਾਤ ਸਕੂਲ 'ਚ ਮੌਜੂਦ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦਾ ਸਵਾਲ ਸੀ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੋਸਟਮਾਰਟਮ ਦੇ ਲਈ ਹਸਪਤਾਲ ਕਿਉਂ ਭੇਜੀ ਗਈ ਤੇ ਕਰਨ ਦੇ ਅਧਿਆਪਕ ਨੂੰ ਵੀ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ। ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੰਗਲਵਾਰ ਸਵੇਰੇ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ। ਓਧਰ, ਡੀ.ਐੱਸ.ਪੀ. ਮਨੋਜ ਗੋਰਸੀ ਨੇ ਆਖਿਆ ਕਿ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Harpreet SIngh

Content Editor

Related News