ਵਿਦੇਸ਼ੋਂ ਆਏ ਫੋਨ ਨੇ ਦਿੱਤਾ ਝਾਂਸਾ, ਕੁੜੀ ਦੇ ਪਿਓ ਦਾ ਭਜੀਤਾ ਦੱਸ ਕੇ ਬੈਂਕ ''ਚੋਂ ਉੱਡਾਏ 3 ਲੱਖ ਰੁਪਏ
Thursday, Jul 27, 2023 - 04:49 PM (IST)

ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਵਰੀ ਦੀ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ ਦੇ ਅਧਾਰ 'ਤੇ 3 ਲੋਕਾਂ ਖ਼ਿਲਾਫ਼ ਸਾਜਿਸ਼ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤੀ ਹੈ। ਉਕਤ ਮਾਮਲੇ ਦੀ ਸੰਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਮਲ ਨਗਰ ਦੀ ਇੰਦੂ ਬਾਲਾ ਕੁੜੀ ਨੇ ਸ਼ਿਕਾਇਤ ਦਿੱਤੀ ਸੀ ਕਿ 21 ਜੂਨ 2022 ਨੂੰ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ ਸੀ ਕਿ ਮੈਂ ਤੁਹਾਡੇ ਪਿਤਾ ਦਾ ਭਜੀਤਾ ਬੋਲ ਰਿਹਾ ਹਾਂ। ਇਸ ਦੇ ਨਾਲ ਉਕਤ ਵਿਅਕਤੀ ਨੇ ਗੱਲ ਕਰਦੀਆਂ ਉਨ੍ਹਾਂ ਦੇ ਬੈਂਕ 'ਚੋਂ ਸਾਰੇ ਪੈਸੇ 3 ਲੱਖ ਰੁਪਏ ਉਡਾ ਲਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, 18 ਕਿਲੋ ਹੈਰੋਇਨ ਸਣੇ 3 ਗ੍ਰਿਫ਼ਤਾਰ
ਇਸ ਸਭ ਦੇ ਚਲਦੇ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਅੰਗੂਰੀ ਦੇਵੀ ਬਿਹਾਰ, ਪੰਕਜ ਭੋਪਾਲ ਅਤੇ ਅਨਮੋਲ ਕੁਮਾਰ ਭੋਪਾਲ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8