ਜੇਲ੍ਹ ਅੰਦਰੋਂ ਸਾਥੀਆਂ ਦੇ ਇਸ਼ਾਰਿਆਂ 'ਤੇ ਕਰਦੇ ਸੀ ਨਸ਼ਾ ਸਪਲਾਈ, STF ਨੇ 950 ਗ੍ਰਾਮ ਹੈਰੋਇਨ ਸਣੇ 2 ਕੀਤੇ ਕਾਬੂ

Monday, Jan 08, 2024 - 04:12 AM (IST)

ਲੁਧਿਆਣਾ (ਰਾਜ)– ਗੋਇੰਦਵਾਲ ਜੇਲ੍ਹ ਅੰਦਰ ਬੈਠਾ ਸਮੱਗਲਰ ਬਾਹਰ ਬੈਠੇ ਆਪਣੇ ਸਾਥੀਆਂ ਤੋਂ ਨਸ਼ਾ ਸਪਲਾਈ ਕਰਵਾ ਰਿਹਾ ਸੀ। ਐੱਸ.ਟੀ.ਐੱਫ. ਦੀ ਟੀਮ ਨੇ ਇਸ ਤਰ੍ਹਾਂ ਦੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਜੇਲ੍ਹ ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਨਸ਼ਾ ਸਪਲਾਈ ਕਰਦੇ ਸਨ। ਫੜੇ ਗਏ ਮੁਲਜ਼ਮ ਕੁਸ਼ਾਲ ਕੁਮਾਰ ਉਰਫ ਕਾਲੀ ਗੁੱਜਰ ਅਤੇ ਸੰਨੀ ਉਰਫ ਸੰਨੀ ਕਬਾੜੀਆ ਹਨ।

ਮੁਲਜ਼ਮਾਂ ਕੋਲੋਂ 950 ਗ੍ਰਾਮ ਹੈਰੋਇਨ ਅਤੇ ਸਪਲਾਈ ਲਈ ਵਰਤੀ ਬਿਨਾਂ ਨੰਬਰੀ ਐਕਟਿਵਾ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ’ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ

ਡੀ.ਐੱਸ.ਪੀ. ਦਵਿੰਦਰ ਸਿੰਘ ਕੁਮਾਰ ਚੌਧਰੀ ਅਤੇ ਇੰਸ. ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਟਿੱਬਾ ਦੇ ਇਲਾਕੇ ’ਚ ਗਸ਼ਤ ’ਤੇ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਨਸ਼ਾ ਸਪਲਾਈ ਦਾ ਧੰਦਾ ਕਰਦੇ ਹਨ। ਪੁਲਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦ ਉਹ ਗਊਸ਼ਾਲਾ ਰੋਡ ’ਤੇ ਨਸ਼ਾ ਦੇਣ ਲਈ ਆਏ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਉਕਤ ਮਾਤਰਾ ’ਚ ਹੈਰੋਇਨ ਮਿਲੀ ਹੈ।

ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਕਾਲੀ ਗੁੱਜਰ ’ਤੇ ਪਹਿਲਾਂ ਗੈਂਬਲਿੰਗ ਐਕਟ ਦਾ ਕੇਸ ਦਰਜ ਹੈ, ਜਦਕਿ ਸੰਨੀ ਕਬਾੜ ਦਾ ਕੰਮ ਕਰਦਾ ਹੈ। ਮੁਲਜ਼ਮ ਕਾਲੀ ਗੁੱਜਰ ਨੇ ਨਸ਼ੇ ਦੇ ਧੰਦੇ ’ਚ ਆਪਣੀ ਪ੍ਰੇਮਿਕਾ ਨੂੰ ਵੀ ਲਗਾ ਰੱਖਿਆ ਹੈ, ਜਦਕਿ ਸੰਨੀ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੈ, ਜੋ ਕਿ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ।

ਇਹ ਵੀ ਪੜ੍ਹੋ- PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ

ਇਹ ਵੀ ਪਤਾ ਲੱਗਾ ਹੈ ਕਿ ਗੋਇੰਦਵਾਲ ਜੇਲ੍ਹ ਦੇ ਅੰਦਰ ਕਰਨ ਕਾਲੀਆ ਨਾਂ ਦਾ ਸਮੱਗਲਰ ਹੈ। ਦੋਵੇਂ ਮੁਲਜ਼ਮ ਉਸ ਦੇ ਸੰਪਰਕ ’ਚ ਹਨ, ਜੋ ਕਿ ਉਸ ਦੇ ਦੱਸੇ ਹੋਏ ਵਿਅਕਤੀ ਤੋਂ ਇਹ ਲੋਕ ਨਸ਼ਾ ਲੈਂਦੇ ਹਨ ਅਤੇ ਅੱਗੇ ਸਪਲਾਈ ਕਰਦੇ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕਾਲੀਆ ਨੂੰ ਵੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News