ਸ੍ਰੀ ਮੁਕਤਸਰ ਸਾਹਿਬ ਵਿਖੇ 3 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਮਿਲੀ ਛੁੱਟੀ, ਰਿਪੋਰਟ ਆਈ ਨੈਗੇਟਿਵ
Sunday, May 10, 2020 - 08:38 PM (IST)

ਸ੍ਰੀ ਮੁਕਤਸਰ ਸਾਹਿਬ,(ਰਿਣੀ)- ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। 2 ਸਿਹਤ ਵਿਭਾਗ ਦੇ ਕਰਮੀ ਅਤੇ ਕੰਬਾਇਨ ਡਰਾਇਵਰ ਨੂੰ ਛੁੱਟੀ ਮਿਲੀ । ਜ਼ਿਕਰਯੋਗ ਹੈ ਕਿ ਉਕਤ ਤਿੰਨਾਂ ਦੇ ਸੈਂਪਲ ਸਿਹਤ ਵਿਭਾਗ ਨੇ 28 ਅਪ੍ਰੈਲ ਨੂੰ ਫਰੀਦਕੋਟ ਵਿਖੇ ਭੇਜੇ ਸਨ। ਜਿਸ ਸਬੰਧੀ 2 ਮਈ ਨੂੰ ਪਾਜ਼ੇਟਿਵ ਰਿਪੋਰਟ ਆਈ ਸੀ। ਸਿਹਤ ਵਿਭਾਗ ਨੇ ਫਿਰ ਕਰਾਸ ਚੈਕ ਲਈ ਦੋ ਸਿਹਤ ਕਰਮਚਾਰੀਆਂ ਦੀ ਰਿਪੋਰਟ 4 ਮਈ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿਤੀ ਗਈ ਅਤੇ ਛੇ ਮਈ ਨੂੰ ਆਏ ਨਤੀਜੇ 'ਚ ਸਿਹਤ ਕਰਮਚਾਰੀ ਨੈਗੇਟਿਵ ਆਏ ।
ਵਿਭਾਗ ਨੇ ਇਕ ਵਾਰ ਫਿਰ ਇਨ੍ਹਾਂ ਦੋਵਾਂ ਅਤੇ ਪਾਜ਼ੇਟਿਵ ਆਏ ਦੋਵਾਂ ਦੇ ਇਕ ਕੰਬਾਇਨ ਡਰਾਇਵਰ ਦੀ ਰਿਪੋਰਟ ਪੀ. ਜੀ. ਆਈ. ਚੰਡੀਗੜ੍ਹ ਭੇਜੀ ਤਾਂ ਇਹ ਰਿਪੋਰਟ ਵੀ ਨੈਗੇਟਿਵ ਆਈ, ਜਿਸ ਉਪਰੰਤ ਅਜ ਉਕਤ 3 ਨੂੰ ਛੁੱਟੀ ਦੇ ਦਿੱਤੀ ਗਈ । ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਐਕਟਿਵ ਮਰੀਜ਼ ਦੀ ਗਿਣਤੀ 62 ਰਹਿ ਗਈ ਹੈ । ਜ਼ਿਕਰਯੋਗ ਹੈ ਕਿ 2 ਮਈ ਨੂੰ ਆਈਸੋਲੇਟ ਹੋਏ ਸਿਹਤ ਕਰਮੀਆਂ ਦੇ ਤਿੰਨ ਵਾਰ ਸੈਂਪਲ ਕਰਵਾ ਲਏ ਗਏ ਹਨ। ਪਰ ਬਾਕੀ 62 ਵਿਅਕਤੀਆਂ ਦਾ ਇਕ ਵਾਰ ਸੈਂਪਲ ਆਉਣ ਤੋਂ ਬਾਅਦ ਨਾ ਕੋਈ ਕਰਾਸ ਚੈਕ ਹੋਇਆ ਅਤੇ ਨਾ ਦੁਬਾਰਾ ਸੈਂਪਲ ਉਹ ਲੋਕ ਉਸੇ ਤਰਾਂ ਆਈਸੋਲੇਟ ਹਨ।