ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਝੋਨੇ ਦੀ ਖੜ੍ਹੀ ਫਸਲ ''ਤੇ ਕੀਤੀ ਗਲਤ ਸਪਰੇਅ ਫਸਲ ਬਰਬਾਦ

Monday, Sep 29, 2025 - 05:16 PM (IST)

ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਝੋਨੇ ਦੀ ਖੜ੍ਹੀ ਫਸਲ ''ਤੇ ਕੀਤੀ ਗਲਤ ਸਪਰੇਅ ਫਸਲ ਬਰਬਾਦ

ਦੋਦਾ, (ਲਖਵੀਰ ਸ਼ਰਮਾ)-ਪਿੰਡ ਭਲਾਈਆਣਾ ਵਿਖੇ ਰਾਤ ਸਮੇਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ 'ਤੇ ਗਲਤ (ਕੱਖਾਂਵਾਲੀ) ਸਪਰੇਅ ਕਰਕੇ ਲਗਭਗ ਡੇਢ ਏਕੜ ਫਸਲ ਬਰਬਾਦ ਕਰ ਦੇਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਸਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭਲਾਈਆਣਾ ਨੇ ਦੱਸਿਆ ਉਸ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੇ ਖੇਤ ਬਾਸਮਤੀ ਝੋਨੇ ਦੀ ਫਸਲ ਬਜਾਈ ਕੀਤੀ ਸੀ ਤੇ ਉਸ ਦੀ ਹੱਡਭੰਨਵੀਂ ਮਿਹਨਤ ਨਾਲ ਫਸਲ ਬਹੁਤ ਵਧੀਆ ਸੀ। ਪਰ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਦੇ ਖੇਤ 'ਚ ਖੜ੍ਹੀ ਫਸਲ 'ਤੇ ਗਲਤ (ਕੱਖਾਂਵਾਲੀ) ਸਪਰੇਅ ਕਰ ਦੇਣ ਕਾਰਨ ਸਾਰੀ ਫਸਲ ਸੁੱਕ ਗਈ।

ਉਸ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਫਸਲ ਬਰਬਾਦ ਹੋਣ ਨਾਲ ਉਸ ਦਾ ਘੱਟੋ-ਘੱਟ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਇੱਕਤਰ ਹੋਏ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਪਤਾ ਲੱਗਾਕੇ ਉਨਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਿਸਾਨ ਦੀ ਫਸਲ ਦੇ ਨੁਕਸਾਨ ਦੀ ਗਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।


author

DILSHER

Content Editor

Related News