ਜਲੰਧਰ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਹੈਦਰਾਬਾਦ ਲਈ ਰਵਾਨਾ ਹੋਏ ਜਮਾਤੀ : ਐਸ.ਪੀ ਬਰਾੜ

05/13/2020 4:33:03 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਭਾਰਤ ਸਰਕਾਰ ਵੱਲੋਂ ਚਲਾਈਆਂ ਗਈਆਂ ਸੀਮਤ ਰੇਲ ਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਸੇ ਲੋਕਾਂ ਨੂੰ ਆਪਣੀ-ਆਪਣੀ ਮੰਜ਼ਿਲ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਹੈਦਰਾਬਾਦ ਤੋਂ ਆਪਣੀਆਂ ਪਤਨੀਆਂ ਸਮੇਤ ਆਈ ਤਬਲੀਗੀ ਜਮਾਤ ਦੇ ਦਸ ਮੈਂਬਰਾਂ ਨੂੰ ਕਰੀਬ ਦੋ ਮਹੀਨੇ ਤੋਂ ਵੱਧ ਲਾਕਡਾਊਨ ਅਤੇ ਕਰਫਿਊ 'ਚ ਫਸੇ ਹੋਣ ਦੇ ਚੱਲਦਿਆਂ ਪੁਲਸ ਕਪਤਾਨ ਮਨਜੀਤ ਸਿੰਘ ਬਰਾੜ ਨੇ ਰਵਾਨਾ ਕੀਤਾ। ਤਬਲੀਗੀ ਜਮਾਤ ਨੂੰ ਰਵਾਨਾ ਕਰਨ ਮੌਕੇ ਪੁਲਸ ਕਪਤਾਨ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਜਮਾਤ 'ਚ ਮਰਦਾਂ ਦੇ ਨਾਲ ਮਹਿਲਾਵਾਂ ਵੀ ਇਸਲਾਮੀ ਗਿਆਨ ਹਾਸਲ ਕਰਨ ਲਈ ਮਾਲੇਰਕੋਟਲਾ 10 ਮਾਰਚ ਤੋਂ ਆਈਆਂ ਹੋਈਆਂ ਸਨ, 22 ਮਾਰਚ ਨੂੰ ਦੇਸ਼ ਭਰ 'ਚ ਲੱਗੇ ਲਾਕਡਾਊਨ ਅਤੇ ਪੰਜਾਬ 'ਚ ਕਰਫਿਊ ਕਾਰਨ ਜਮਾਤ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ, ਜਿਸ ਕਰਕੇ ਸਮੁੱਚੀ ਜਮਾਤ ਨੂੰ ਸ਼ਹਿਰ ਦੇ ਕੇਲੋਂ ਗੇਟ ਨੇੜੇ ਸਥਿਤ ਮਸਜਿਦ ਬੰਗਲੇ ਵਾਲੀ 'ਚ ਠਹਿਰਾਉਣਾ ਪਿਆ ਜਦਕਿ ਮਹਿਲਾਵਾਂ ਨੂੰ ਮਸਜਿਦ ਨੇੜੇ ਹੀ ਇਕ ਮਕਾਨ 'ਚ ਰੱਖਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਮੇਂ ਸਮੇਂ 'ਤੇ ਸਾਰੇ ਜਮਾਤੀਆਂ ਦੇ 'ਕੋਰੋਨਾ ਵਾਇਰਸ' ਦੇ ਟੈਸਟ ਵੀ ਕੀਤੇ ਗਏ ਹਨ ਜੋ ਸਾਰੇ ਨੈਗੇਟਿਵ ਹੀ ਆਏ ਸਨ। ਸ.ਬਰਾੜ ਨੇ ਦੱਸਿਆ ਕਿ ਉਕਤ ਜਮਾਤ ਦੇ ਕਾਰਕੁੰਨਾ ਨੇ ਲਾਕਡਾਊਨ ਅਤੇ ਕਰਫਿਊ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਹੈ ਅਤੇ ਹਰ ਪੱਖੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਹੈ ਜਿਸ ਕਾਰਣ ਇਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਸ.ਬਰਾੜ ਅਨੁਸਾਰ ਅੱਜ ਸਵੇਰੇ ਰਵਾਨਾ ਕੀਤੇ ਗਏ ਸਾਰੇ ਜਮਾਤੀਆਂ ਨੂੰ ਜਲੰਧਰ ਤੋਂ ਚਲਾਈ ਗਈ ਵਿਸ਼ੇਸ਼ ਰੇਲ ਗੱਡੀ ਰਾਹੀਂ ਆਂਧਰਾ ਪ੍ਰਦੇਸ਼ ਦੇ ਸ਼ਹਿਰ ਹੈਦਰਾਬਾਦ ਭੇਜਿਆ ਗਿਆ ਹੈ। ਇਸ ਮੌਕੇ ਸ.ਬਰਾੜ ਨੇ ਤਬਲੀਗੀ ਜਮਾਤ ਦੇ ਕਾਰਕੁੰਨਾਂ ਦੀ ਮਦਦ ਨਾਲ ਸਾਰੇ ਜਮਾਤੀਆਂ ਨੂੰ ਫਲਾਂ ਦੀ ਟੋਕਰੀ, ਮਿਠਿਆਈਆਂ, ਮਾਸਕ ਅਤੇ ਸੇਨੇਟਾਇਜ਼ਰ ਵੀ ਤੌਹਫੇ ਵਜੋਂ ਭੇਂਟ ਕੀਤੇ। ਜਮਾਤੀਆਂ ਨੂੰ ਜਲੰਧਰ ਭੇਜੇ ਜਾਣ ਮੌਕੇ ਨਹਿਰੂ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਦੇ ਸਹਾਇਕ ਅਰੁਨ ਕੁਮਾਰ ਵੀ ਆਪਣੀ ਟੀਮ ਨਾਲ ਜਲੰਧਰ ਰੇਲਵੇ ਸਟੇਸ਼ਨ ਤੱਕ ਛੱਡਣ ਲਈ ਨਾਲ ਗਏ ਹਨ। ਇਸ ਮੌਕੇ ਸਿਵਲ ਵਿਭਾਗ ਵੱਲੋਂ ਲਾਲਦੀਨ ਅਤੇ ਜਮਾਤੀ ਕਾਰਕੁੰਨ ਮੁਹੰਮਦ ਸੁਲਤਾਨ ਵੀ ਹਾਜ਼ਰ ਸਨ।


Shyna

Content Editor

Related News