ਹਵਾਲਾਤੀ ਬੇਟੇ ਨੂੰ ਮਿਲਣ ਆਈ ਮਾਂ ਕੋਲੋਂ ਨਸ਼ੇ ਵਾਲਾ ਪਦਾਰਥ ਬਰਾਮਦ
Friday, Oct 25, 2019 - 04:35 PM (IST)
ਨਾਭਾ (ਜੈਨ)—ਇਥੇ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲਾ ਜੇਲ ਵਿਚ ਬੰਦ ਹਵਾਲਾਤੀ ਚਿਰਾਗ ਪੁੱਤਰ ਰਾਜੇਸ਼ ਨੂੰ ਮਿਲਣ ਆਈ ਮਾਂ ਅੰਜੂ ਬਾਲਾ ਪੁੱਤਰੀ ਬੀ. ਡੀ. ਸਿੰਘ ਵਾਸੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਕੋਲੋਂ ਨਸ਼ੇ ਵਾਲੀਆਂ 30 ਗੋਲੀਆਂ ਅਤੇ 2 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ। ਜੇਲ ਦੇ ਸਹਾਇਕ ਸੁਪਰਡੈਂਟ ਜਗਮੇਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।