ਸੱਪ ਦੇ ਡੰਗਣ ਕਾਰਨ ਦਲਿਤ ਵਰਗ ਨਾਲ ਸਬੰਧਤ ਔਰਤ ਦੀ ਮੌਤ

08/25/2019 4:22:53 PM

ਭਵਾਨੀਗੜ੍ਹ (ਕਾਂਸਲ) - ਭਵਾਨੀਗੜ੍ਹ ਦੇ ਪਿੰਡ ਮੁਨਸ਼ੀਵਾਲਾ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਤ ਇਕ ਔਰਤ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ (50) ਪਤਨੀ ਬਿੰਦਰ ਸਿੰਘ ਵਾਸੀ ਮੁਨਸ਼ੀਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਬੀਤੇ ਦਿਨ ਪਸ਼ੂਆਂ ਲਈ ਹਰਾ ਚਾਰਾਂ ਲੈਣ ਲਈ ਖੇਤਾਂ 'ਚ ਗਈ ਸੀ। ਹਰਾ ਚਾਰਾ ਵੱਢਦੇ ਸਮੇਂ ਉਸ ਨੂੰ ਅਚਾਨਕ ਸੱਪ ਨੇ ਕੱਟ ਲਿਆ, ਜਿਸ ਦਾ ਪਤਾ ਚੱਲਣ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ।


rajwinder kaur

Content Editor

Related News