ਨਾਜਾਇਜ਼ ਹਥਿਆਰਾਂ ਦੀ ਖਰੀਦੋ ਫਰੋਖਤ ਕਰਨ ਵਾਲਾ ਤਸਕਰ ਕਾਬੂ
Wednesday, May 04, 2022 - 03:25 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਮਖੂ ਦੀ ਪੁਲਸ ਵੱਲੋਂ ਏ.ਐੱਸ.ਆਈ ਸੁਖਬੀਰ ਸਿੰਘ ਦੀ ਅਗਵਾਈ ਹੇਠ, ਨਾਜਾਇਜ਼ ਹਥਿਆਰਾਂ ਦੀ ਖਰੀਦੋ ਫਰੋਖਤ ਕਰਨ ਵਾਲੇ ਕਥਿਤ ਤਸਕਰ ਨੂੰ ਕਾਬੂ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ.ਐੱਸ.ਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਰੁਪਿੰਦਰ ਸਿੰਘ ਉਰਫ ਰੂਬਲ ਉਰਫ ਰੂਬੀ ਪੁੱਤਰ ਬਲਦੇਵ ਸਿੰਘ ਵਾਸੀ ਲਹਿਰਾ ਬੇਟ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਨਾਜਾਇਜ਼ ਅਸਲੇ, ਗੋਲੀ ਸਿੱਕਾ, ਅਤੇ ਹਥਿਆਰਾਂ ਦੀ ਖਰੀਦੋ ਫਰੋਖਤ ਦਾ ਧੰਦਾ ਕਰਦਾ ਹੈ, ਜਿਸ ’ਤੇ ਪਹਿਲਾਂ ਵੀ ਕਈ ਮੁੱਕਦਮੇ ਦਰਜ ਹਨ, ਜਿਸ ਵਿੱਚ ਰੁਪਿੰਦਰ ਸਿੰਘ ਨੇ ਹਥਿਆਰਾਂ ਦੀ ਵਰਤੋਂ ਕੀਤੀ ਹੈ, ਜੋ ਅੱਜ ਵੀ ਪਿੰਡ ਖਡੂਰ ਤੋਂ ਪਿੰਡ ਜੱਗੇਵਾਲਾ ਨੂੰ ਜਾਦੇਂ ਰਾਹ ’ਤੇ ਸੇਮਨਾਲਾ ਪਾਸ ਪਿੰਡ ਖਡੂਰ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ
ਪੁਲਸ ਪਾਰਟੀ ਦੁਆਰਾ ਰੇਡ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਮੰਨਿਆ ਕਿ ਉਸਨੇ ਨਾਜਾਇਜ਼ ਰੌਂਦ ਅਤੇ ਖੋਲ ਨਹਿਰ ਦੇ ਕਿਨਾਰੇ ਲੁਕਾ ਕੇ ਰੱਖੇ ਹੋਏ ਹਨ। ਏ.ਐੱਸ.ਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਵਕਤ ਬੇਗਾਹ ਹੋਣ ਕਰਕੇ ਬਰਾਮਦਗੀ ਨਹੀਂ ਹੋ ਸਕੀ ਅਤੇ ਬਰਾਮਦਗੀ ਹੋਣੀ ਬਾਕੀ ਹੈ। ਫੜੇ ਗਏ ਦੋਸ਼ੀਆਂ ਖ਼ਿਲਾਫ਼ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ