ਭੱਟੀ ਦੀ ਅਗਵਾਈ ''ਚ ਕੈਂਡਲ ਮਾਰਚ ਦੌਰਾਨ ਮੋਦੀ ਤੇ ਯੋਗੀ ਸਰਕਾਰ ਖਿਲਾਫ ਹੋਈ ਨਾਅਰੇਬਾਜੀ

Sunday, Oct 04, 2020 - 08:38 PM (IST)

ਭੱਟੀ ਦੀ ਅਗਵਾਈ ''ਚ ਕੈਂਡਲ ਮਾਰਚ ਦੌਰਾਨ ਮੋਦੀ ਤੇ ਯੋਗੀ ਸਰਕਾਰ ਖਿਲਾਫ ਹੋਈ ਨਾਅਰੇਬਾਜੀ

ਬੁਢਲਾਡਾ,(ਮਨਜੀਤ)- ਦੇਸ਼ ਦੀ ਮੋਦੀ ਸਰਕਾਰ ਦੇ ਰਾਜ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਜਦੋਂ ਕਿ ਇਸ ਭਾਜਪਾ ਸਰਕਾਰ ਦੇ ਸੂਬਿਆਂ ਦੇ ਰਾਜਾਂ ਵਿੱਚ ਔਰਤਾਂ ਪ੍ਰਤੀ ਗੁੰਡਾਗਰਦੀ ਦੇ ਨਿੱਤ ਨਵੇਂ ਕੇਸ ਸਾਹਮਣਾ ਆ ਰਹੇ ਹਨ ਜੋ ਕਿ ਮੋਦੀ ਸਰਕਾਰ ਲਈ ਇੱਕ ਸ਼ਰਮ ਵਾਲੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂ.ਪੀ ਦੀ ਯੋਗੀ ਸਰਕਾਰ ਵਿੱਚ ਦਲਿਤ ਪਰਿਵਾਰ ਦੀ ਲੜਕੀ ਨਾਲ ਹੋਈ ਘਿਨੋਣੀ ਕਾਰਵਾਈ ਦੇ ਰੋਸ ਵਜੋਂ ਕੱਢੇ ਗਏ ਕੈਂਡਲ ਮਾਰਚ ਦੀ ਅਗਵਾਈ ਕਰਦਿਆਂ ਹੋਇਆ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕਰਦਿਆਂ ਹੋਇਆਂ ਕਿਹਾ ਕਿ ਕਿਨੇ ਦੁੱਖ ਦੀ ਗੱਲ ਹੈ, ਇਸ ਤਰ੍ਹਾਂ ਦੀਆਂ ਦਿਨ ਪ੍ਰਤੀ ਦਿਨ ਹੁੰਦੀਆਂ ਜਾ ਰਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਉਨ੍ਹਾਂ ਦੇ ਬਚਾਅ ਲਈ ਸਰਕਾਰ ਹੀਲੇ ਵਸੀਲੇ ਕਰ ਰਹੀ ਹੈ ਅਤੇ ਲੋਕਾਂ ਦੇ ਅੱਖੀ ਘੱਟਾ ਪਾਉਣ ਲਈ ਆਪਣੀਆਂ ਚਹੇਤੀਆਂ ਏਜੰਸੀਆਂ ਨੂੰ ਸਰਕਾਰ ਜਾਂਚ ਦੇ ਰਹੀ ਹੈ। ਇਸ ਮੌਕੇ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਮਾਰਕਿਟ ਕਮੇਟੀ ਦੇ ਉੱਪ ਚੇਅਰਮੈਨ ਰਾਜ ਕੁਮਾਰ ਭੱਠਲ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਦਰਸ਼ਨ ਸਿੰਘ ਧਰਮਪੁਰਾ, ਸਰਪੰਚ ਸਤਗੁਰ ਸਿੰਘ ਜਲਵੇੜਾ, ਕਾਂਗਰਸੀ ਆਗੂ ਕਾਲਾ ਸਿੰਘ ਭਾਵਾ, ਚਿਤਵੰਤ ਸਿੰਘ ਰਿਓਂਦ, ਸਾਬਕਾ ਸਰਪੰਚ ਫੋਜਾ ਸਿੰਘ ਮੰਡੇਰ, ਮਨਪ੍ਰੀਤ ਸਿੰਘ ਕੁਲਾਣਾ, ਸਰਪੰਚ ਕਾਲਾ ਬਾਬਾ ਸੈਦੇਵਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 


author

Bharat Thapa

Content Editor

Related News