ਮਲੋਟ ਵਿਖੇ ਰੇਲਵੇ ਰੋਡ ’ਤੇ ਚੋਰਾਂ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Sunday, Jan 11, 2026 - 06:40 PM (IST)
ਮਲੋਟ (ਜੁਨੇਜਾ)- ਚੋਰਾਂ ਨੇ ਸ਼ਹਿਰ ਅੰਦਰ ਰੇਲਵੇ ਰੋਡ ’ਤੇ ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵੱਲੋਂ ਜਿਹੜੀਆਂ 3 ਘਟਨਾਵਾਂ ਨੂੰ ਅੰਜਾਮ ਦਿੱਤਾ, ਉਹ ਸਾਰੀਆਂ ਦੁਕਾਨਾਂ ਨੇੜੇ-ਨੇੜੇ ਹਨ। ਇਸ ਲਈ ਸਪੱਸ਼ਟ ਹੈ ਕਿ ਇਹ ਵਾਰਦਾਤਾਂ ਇਕੋ ਹੀ ਗਿਰੋਹ ਵੱਲੋਂ ਹੀ ਕੀਤੀਆਂ ਹਨ। ਪੁਲਸ ਵੱਲੋਂ ਘਟਨਾਵਾਂ ਨੇੜੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰਾਂ ਨੇ ਰੇਲਵੇ ਰੋਡ ਤੇ ਮੰਡੀ ਹਰਜੀ ਰਾਮ ਸਕੂਲ ਦੇ ਸਾਹਮਣੇ ਰਾਹੁਲ ਨਾਮਕ ਵਿਅਕਤੀ ਵੱਲੋਂ ਚਲਾਏ ਜਾ ਰਹੇ ਸਾਈਬਰ ਕੈਫੇ ਦੇ ਜ਼ਿੰਦੇ ਤੋੜੇ, ਜਿਸ ਤੋਂ ਬਾਅਦ ਸ਼ਟਰ ਦੇ ਅੱਗੇ ਲੱਗਾ ਕੱਚ ਦਾ ਸ਼ੀਸ਼ਾ ਤੋੜਿਆ ਅਤੇ ਦਰਾਜਾਂ ’ਚ ਪਈ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਇਸ ਦੇ ਬਾਅਦ ਨਾਲ ਹੀ ਲੱਗਦੀ ਸੁਭਾਸ਼ ਗੁੰਬਰ ਦੀ ਕੱਪੜੇ ਦੀ ਦੁਕਾਨ ਦੇ ਜ਼ਿੰਦੇ ਤੋੜੇ। ਚੋਰਾਂ ਨੇ ਜ਼ਿੰਦੇ ਤਾਂ ਤੋੜ ਲਏ ਪਰ ਸੈਂਟਰ ਲਾਕਿੰਗ ਇੰਨੀ ਮਜ਼ਬੂਤ ਸੀ ਕਿ ਉਹ ਤੋੜ ਨਹੀਂ ਸਕੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ

ਇਸ ਤੋਂ ਇਲਾਵਾ ਚੋਰਾਂ ਨੇ ਇਸ ਰੋਡ ’ਤੇ ਅੱਗੇ ਜਾ ਕੇ ਹੰਸ ਰਾਜ ਗਰੋਵਰ ਦੀ ਆਟੇ ਵਾਲੀ ਚੱਕੀ ਦੇ ਜ਼ਿੰਦੇ ਤੋੜੇ। ਚੱਕੀ ਦੇ ਅੰਦਰ ਪਿਆ ਸਾਮਾਨ ਅਤੇ 6-7 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਏ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਦੀ ਸਭ ਤੋਂ ਮੁੱਖ ਸੜਕ ਹੈ, ਜਿਸ ’ਤੇ ਰੇਲਵੇ ਸਟੇਸ਼ਨ, ਸਕੂਲ ਅਤੇ ਸਰਕਾਰੀ ਹਸਪਤਾਲ ਪੈਂਦੇ ਹਨ। ਇਸ ਲਈ ਸ਼ਹਿਰ ਦੇ ਨਾਲ ਇਸ ਸੜਕ ’ਤੇ ਪੀ. ਸੀ. ਆਰ. ਦੀਆਂ ਟੀਮ ਵੱਲੋਂ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਦੀ ਸੂਚਨਾ ਮਿਲਣ ’ਤੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ CM ਮਾਨ ਵੱਲੋਂ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, BJP,ਵੜਿੰਗ ਤੇ SGPC 'ਤੇ ਸਾਧੇ ਨਿਸ਼ਾਨੇ
ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ.ਫੁਟੇਜ ਦੇ ਆਧਾਰ ’ਤੇ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਿਵੇਂ ਇਕ ਦੁਕਾਨ ਦੇ ਸ਼ਟਰ ’ਚ ਸੈਂਟਰ ਲਾਕਿੰਗ ਮਜ਼ਬੂਤ ਹੋਣ ਕਰ ਕੇ ਚੋਰ ਸ਼ਟਰ ਤੋੜਨ ’ਚ ਅਸਫਲ ਰਹੇ। ਇਸ ਲਈ ਬਾਕੀ ਦੁਕਾਨਦਾਰਾਂ ਨੂੰ ਵੀ ਸੁਰੱਖਿਆ ਦੇ ਮਜ਼ਬੂਤ ਇੰਤਜਾਮ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਸਾਲੇ ਨੇ ਗੋਲ਼ੀਆਂ ਮਾਰ ਕੇ ਜੀਜੇ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
