ਸ਼ਿਵ ਸੈਨਾ ਸਮਾਜਵਾਦੀ ਨੇ ਸਿੱਖਸ ਫਾਰ ਜਸਟਿਸ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

Monday, Jan 07, 2019 - 06:11 AM (IST)

ਸ਼ਿਵ ਸੈਨਾ ਸਮਾਜਵਾਦੀ ਨੇ ਸਿੱਖਸ ਫਾਰ ਜਸਟਿਸ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

ਲੁਧਿਆਣਾ, (ਰਿਸ਼ੀ)- ਸ਼ਿਵ ਸੈਨਾ ਸਮਾਜਵਾਦੀ ਨੇ ਐਤਵਾਰ ਨੂੰ ਰਾਸ਼ਟਰੀ ਸਕੱਤਰ ਅਜੇ ਮਿਸ਼ਰਾ ਤੇ ਪੰਜਾਬ ਸਕੱਤਰ ਜਤਿੰਦਰ ਕੁਮਾਰ ਸੋਨੂੰ ਦੀ ਅਗਵਾਈ ’ਚ ਸਿੱਖਸ ਫਾਰ ਜਸਟਿਸ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਸ਼ਟਰੀ ਚੇਅਰਮੈਨ ਹਨੀ ਭਾਰਦਵਾਜ, ਰਾਸ਼ਟਰੀ ਯੁਵਾ ਪ੍ਰਧਾਨ ਵਿਸ਼ਾਲ ਮਦਾਨ ਵਿਸ਼ੇਸ਼ ਰੂਪ ’ਚ ਸ਼ਾਮਲ ਹੋਏ। ਇਸ ਮੌਕੇ  ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ’ਚ ਬਲੂ ਸਟਾਰ ਅਾਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਬੇਅੰਤ ਸਿੰਘ ਤੇ ਦੇਸ਼ ਦੀ ਸਾਬਕਾ ਪ੍ਰਧਾਨ ਇੰਦਰਾ ਗਾਂਧੀ ਤੇ ਅੱਤਵਾਦ ਖਿਲਾਫ ਨਿਡਰ ਲਡ਼ਨ ਵਾਲੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਦੀ ਮੂਰਤੀ ਨੂੰ ਪੰਜਾਬ ਦੇ ਹਰ ਸ਼ਹਿਰ ’ਚ ਲਾਇਆ ਜਾਵੇ, ਜਿਸ ਦੇ ਲੋਕ ਸਰਵਜਨਿਕ ਤੌਰ ’ਤੇ ਦਰਸ਼ਨ ਕਰ ਸਕਣ ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਆਉਣ ਵਾਲੀਆਂ ਪੀਡ਼੍ਹੀਆਂ ਵੀ ਯਾਦ ਰੱਖਣ। ਪੰਜਾਬ ਪਿਛਲੇ 35 ਸਾਲਾਂ ਤੋਂ ਅੱਤਵਾਦ ਨੂੰ ਭੁਗਤ ਰਿਹਾ ਹੈ। ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆਏ ਦਿਨ ਹਿੰਦੂ ਨੇਤਾਵਾਂ ’ਤੇ ਹਮਲੇ ਕੀਤੇ ਜਾ ਰਹੇ ਹਨ। 


Related News