ਸ਼ਿਵ ਸੈਨਾ ਨੇ ਪਾਕਿਸਤਾਨੀ ਅੱਤਵਾਦ, ਭ੍ਰਿਸ਼ਟਾਚਾਰ ਤੇ ਨਸ਼ੇ ਦੇ ਫੂਕੇ ਪੁਤਲੇ

Monday, Oct 22, 2018 - 06:36 AM (IST)

ਸ਼ਿਵ ਸੈਨਾ ਨੇ ਪਾਕਿਸਤਾਨੀ ਅੱਤਵਾਦ, ਭ੍ਰਿਸ਼ਟਾਚਾਰ ਤੇ ਨਸ਼ੇ ਦੇ ਫੂਕੇ ਪੁਤਲੇ

ਫਾਜ਼ਿਲਕਾ, (ਲੀਲਾਧਰ, ਨਾਗਪਾਲ)– ਸ਼ਿਵ ਸੈਨਾ ਪੰਜਾਬ ਦੀ ਜ਼ਿਲਾ ਇਕਾਈ ਵੱਲੋਂ ਕੈਂਟ ਰੋਡ ’ਤੇ ਪਾਕਿਸਤਾਨੀ ਅੱਤਵਾਦ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਪੁਤਲੇ ਫੂਕੇ ਗਏ। ਇਸ ਮੌਕੇ ਉਨ੍ਹਾਂ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। 
®ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸ਼ਿਵ ਸੈਨਾ ਪੰਜਾਬ ਦੇ ਫਾਜ਼ਿਲਕਾ ਜ਼ਿਲਾ ਪ੍ਰਧਾਨ ਸੁਨੀਲ ਕੁਮਾਰ ਬੋਹਤ ਨੇ ਦੱਸਿਆ ਕਿ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਰੂਪ ’ਚ ਅੱਤਵਾਦ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਪੁਤਲੇ ਬਣਾ ਕੇ  ਫੂਕੇ ਗਏ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਹਮੇਸ਼ਾ ਅੱਤਵਾਦ  ਖਿਲਾਫ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਅਤੇ ਨਸ਼ਾ ਭੇਜ ਰਿਹਾ ਹੈ, ਜਿਸ ਦਾ ਜਵਾਬ ਦੇਣ ਲਈ ਸ਼ਿਵ ਸੈਨਾ ਪੰਜਾਬ ਹਮੇਸ਼ਾ ਤਿਆਰ ਖਡ਼੍ਹੀ ਹੈ। ਇਸ ਮੌਕੇ ਸੁਖਰਾਜ ਸਿੰਘ, ਰਾਜ ਕੁਮਾਰ, ਸੂਰਜ ਸੇਤੀਆ, ਬਲਵਿੰਦਰ, ਅੰਕੁਸ਼ ਕੁਮਾਰ, ਕਰਨ ਬੋਹਤ, ਰਮੇਸ਼ ਕੁਮਾਰ, ਲਾਡੀ ਗਾਂਧੀ ਆਦਿ ਮੌਜੂਦ ਸਨ।


Related News