ਸ਼ੈਲਰ ’ਚ ਅੱਗ ਲੱਗਣ ਨਾਲ ਬਾਰਦਾਨਾ ਸੜਿਆ

Monday, Aug 05, 2019 - 01:17 AM (IST)

ਸ਼ੈਲਰ ’ਚ ਅੱਗ ਲੱਗਣ ਨਾਲ ਬਾਰਦਾਨਾ ਸੜਿਆ

ਮੋਗਾ, (ਗੋਪੀ ਰਾਊਕੇ)- ਜ਼ੀਰਾ ਰੋਡ ’ਤੇ ਸਥਿਤ ਸ਼੍ਰੀ ਰਾਧੇ ਕ੍ਰਿਸ਼ਨਾ ਐਗਰੋ ਫੂਡ ’ਚ ਅਚਾਨਕ ਅੱਗ ਲੱਗਣ ਕਾਰਣ ਹਡ਼ਕੰਪ ਮਚ ਗਿਆ, ਜਿਸ ਕਾਰਣ ਸ਼ੈਲਰ ’ਚ ਪਿਆ ਬਾਰਦਾਨਾ ਸਡ਼ ਕੇ ਸੁਆਹ ਹੋ ਗਿਆ। ਸ਼ੈਲਰ ਮਾਲਕ ਅਰੁਣ ਸਿੰਗਲਾ, ਅਮਿਤ ਸਿੰਗਲਾ ਅਤੇ ਭੋਲੇਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਿਸੇ ਨੇ ਜਾਣਕਾਰੀ ਦਿੱਤੀ ਕਿ ਸ਼ੈਲਰ ’ਚ ਅੱਗ ਲੱਗੀ ਹੋਈ ਹੈ, ਜਿਸ ’ਤੇ ਉਨ੍ਹਾਂ ਸ਼ੈਲਰ ’ਚ ਜਾ ਕੇ ਦੇਖਿਆ ਤਾਂ ਕਰੀਬ 10 ਲੱਖ ਰੁਪਏ ਦਾ ਬਾਰਦਾਨਾ ਸਡ਼ ਕੇ ਸੁਆਹ ਹੋ ਗਿਆ ਸੀ। ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਿਟ ਹੈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਮੋਗਾ ਵਾਲਿਆਂ ਨੂੰ ਦਿੱਤੀ ਗਈ, ਜਿਨ੍ਹਾਂ ਮੌਕੇ ’ਤੇ ਆ ਕੇ ਅੱਗ ’ਤੇ ਕਾਬੂ ਪਾਇਆ।


author

Bharat Thapa

Content Editor

Related News