ਰਾਮਲੀਲਾ ਦੇ ਸੀਤਾ ਸਵੈਮਬਰ ਦੇ ਮੰਚਨ ਦੌਰਾਨ ਖਚਾਖਚ ਭਰੀ ਚੌੜੀ ਗਲ਼ੀ
Sunday, Oct 06, 2024 - 07:24 PM (IST)
![ਰਾਮਲੀਲਾ ਦੇ ਸੀਤਾ ਸਵੈਮਬਰ ਦੇ ਮੰਚਨ ਦੌਰਾਨ ਖਚਾਖਚ ਭਰੀ ਚੌੜੀ ਗਲ਼ੀ](https://static.jagbani.com/multimedia/19_22_1604922843.jpg)
ਬੁਢਲਾਡਾ (ਬਾਂਸਲ)- ਸ਼੍ਰੀ ਰਘੂਨੰਦਨ ਰਾਮ ਲੀਲਾ ਕਲੱਬ ਵੱਲੋਂ ਚੌੜੀ ਗਲੀ ਵਿਖੇ ਰਾਮਲੀਲਾ ਦੇ ਸੀਤਾ ਸਵੈਮਬਰ ਦਾ ਮੰਚਨ ਵਾਲੇ ਦਿਨ ਬਾਰਾਤ ਦੇ ਸਵਾਗਤ 'ਚ ਉਮੜੀ ਭੀੜ ਨਾਲ ਚੌੜੀ ਗਲੀ ਖਚਾ-ਖਚ ਭਰ ਗਈ। ਦੂਸਰੇ ਦਿਨ ਰਾਮਲੀਲਾ ਦਾ ਉਦਘਾਟਨ ਸਪਰਿੰਗ ਵੈਲੀ ਦੇ ਚੇਅਰਮੈਨ ਯਸ਼ਪਾਲ ਗਰਗ ਬੋਹਾ ਵੱਲੋਂ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਭਲਵਿੰਦਰ ਸਿੰਘ ਵਾਲੀਆ, ਹਨੀ ਗੌੜ, ਅਵਤਾਰ ਸਿੰਘ, ਦੇਵਦੱਤ ਸ਼ਰਮਾ ਵੱਲੋਂ ਪਹੁੰਚੇ ਭਗਤਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਕੁਰਸੀਆਂ ਦੀ ਗਿਣਤੀ ਦੁੱਗਣੀ ਕਰਨ ਦੇ ਬਾਵਜੂਦ ਵੀ ਕੁਰਸੀਆਂ ਫਿਰ ਘੱਟ ਪੈ ਗਈਆਂ ਹਨ। ਪ੍ਰੰਤੂ ਭਲਕੇ ਪੰਡਾਲ ਅਤੇ ਕੁਰਸੀਆਂ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਪਹਿਲੇ ਦਿਨ ਰਾਮਲੀਲਾ ਦਾ ਮੰਚ ਸੰਚਾਲਨ ਸ਼ਿਵ ਕੁਮਾਰ ਕਾਂਸਲ ਵੱਲੋਂ ਬਾਖੂਭੀ ਨਿਭਾਇਆ ਗਿਆ।
ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਘੋੜੀ ਤੇ ਬਾਰਾਤ ਦਾ ਜਨਕ ਪੁਰੀ ਜਾਣ ਦਾ ਦ੍ਰਿਸ਼ ਵੇਖਣ ਯੋਗ ਸੀ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਰਾਮਲੀਲਾ ਵਿੱਚ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਨਣ। ਇਸ ਮੌਕੇ ਰਾਮ ਲੀਲਾ ਦੇ ਹਰ ਪਰਦਾ ਕਰਨ ਤੋਂ ਬਾਅਦ ਪਹੁੰਚੇ ਲੋਕਾਂ ਤੋਂ ਰਾਮਲੀਲਾ ਸੰਬੰਧੀ ਸੁਆਲ ਵੀ ਪੁੱਛੇ ਗਏ ਅਤੇ ਉੱਤਰ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਸਨਮਾਣਿਤ ਵੀ ਕੀਤਾ ਗਿਆ।
ਇਸ ਮੌਕੇ ਮਹੰਤ ਝਾਜ਼ਰ ਦੀ ਟੀਮ, ਦੀਪੂ ਵਰਮਾ, ਰਾਜੂ ਵਰਮਾ, ਰਾਮਾ ਵਰਮਾ, ਸੁਰਿੰਦਰ ਗਰਗ, ਅਸ਼ੋਕ ਰਾਜਾ, ਰਾਕੇਸ਼ ਜੈਨ, ਵਿੱਕੀ ਅਰੌੜਾ, ਮੁਨੀਸ਼ ਕੁਮਾਰ ਨੇ ਦੱਸਿਆ ਕਿ ਸੁਆਲ ਕਰਨ ਨਾਲ ਲੋਕਾਂ ਦੀ ਰਾਮਲੀਲਾ ਦੇਖਣ ਸਬੰਧੀ ਰੁਚੀ ਧਦੀ ਹੈ ਅਤੇ ਰਾਮਾਇਣ ਸਬੰਧੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ ਤਾਂ ਜੋ ਨਵੀਂ ਪੀੜ੍ਹੀ ਅੰਦਰ ਸ਼੍ਰੀ ਰਾਮ ਚੰਦਰ ਜੀ ਸਬੰਧੀ ਰੁਝਾਨ ਹੋਰ ਵਧ ਸਕੇ। ਇਸ ਮੌਕੇ ਪੁਰਾਣੀ ਮੰਡੀ ਦੇ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e