ਬੀਜ ਸਕੈਂਡਲ ਮਾਮਲਾ: ਰੋਜੀ ਬਰਕੰਦੀ ਦੀ ਅਗਵਾਈ ’ਚ ਰਾਜਪਾਲ ਦੇ ਨਾਂ ਦਿੱਤਾ ਮੰਗ ਪੱਤਰ

05/28/2020 7:04:14 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ, ਖੁਰਾਣਾ) - ਪੰਜਾਬ ਵਿਚ ਹੋਏ ਬੀਜ ਸਕੈਂਡਲ ਦੇ ਮਾਮਲੇ ਦੇ ਸਬੰਧ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਦੇ ਤਹਿਤ ਅੱਜ ਸਥਾਨਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਵਿਧਾਇਕ ਦੀ ਅਗਵਾਈ ਵਿਚ ਰਾਜਪਾਲ, ਪੰਜਾਬ ਦੇ ਨਾਮ ਇੱਕ ਮੰਗ ਪੱਤਰ ਏ. ਡੀ. ਸੀ. ਸੰਦੀਪ ਕੁਮਾਰ ਨੂੰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਮੰਗ ਕੀਤੀ ਕਿ ਬੀਜ ਸਕੈਂਡਲ ਦੀ ਉੱਚ ਪੱਧਰੀ ਜਾਂਚ ਕਰਕੇ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਦੋਸ਼ੀਆਂ ਨੂੰ ਸਖਤ ਸ਼ਜਾਵਾਂ ਦਿੱਤੀਆਂ ਜਾਣ।

ਪੜ੍ਹੋ ਇਹ ਵੀ ਖਬਰ - ਪੰਜਾਬ ਦਾ ਅਜਿਹਾ ਪਹਿਲਾਂ ਕਾਲਜ, ਜਿੱਥੇ ਬੱਚੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਹਨ

ਪੜ੍ਹੋ ਇਹ ਵੀ ਖਬਰ - 95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ

ਇਸ ਉਪਰੰਤ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ, ਜ਼ਿਲਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਹਲਕਾ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਵੱਡੇ ਪੱਧਰ ’ਤੇ ਜੋਂ ਬੀਜ ਘੁਟਾਲਾ ਹੋਇਆ ਹੈ, ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ, ਜੋ ਵੱਡਾ ਸਕੈਂਡਲ ਹੈ। ਪ੍ਰੈੱਸ ਕਾਨਫਰੰਸ ਦੌਰਾਨ ਇੱਕ ਕਿਸਾਨ ਚਰਨਜੀਤ ਸਿੰਘ ਸੱਕਾਵਾਲੀ ਨੇ ਦੱਸਿਆ ਕਿ ਇਹ 128, 129 ਕਿਸਮ ਦਾ ਬੀਜ ਬਰਾੜ ਸੀਡ ਫਾਰਮ ਵੱਲੋਂ ਹੋਮ ਡਿਲਵਰੀ ਵੀ ਦਿੱਤਾ ਗਿਆ ਅਤੇ ਇਹ ਬੀਜ ਉਨ੍ਹਾਂ ਨੂੰ ਵੀ ਪ੍ਰਾਪਤ ਹੋਇਆ।

ਪੜ੍ਹੋ ਇਹ ਵੀ ਖਬਰ - ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹਾਨੀਕਾਰਕ

ਪੜ੍ਹੋ ਇਹ ਵੀ ਖਬਰ - ਕੀ ਹੁਣ ਤੱਕ ਕੋਰੋਨਾ ਵਾਇਰਸ ਨਾਮਕ ਮਹਾਮਾਰੀ 'ਚ ਆਇਆ ਹੈ ਕੋਈ ਬਦਲਾਓ (ਵੀਡੀਓ)


rajwinder kaur

Content Editor

Related News