ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਛਾਉਣੀ ''ਚ ਤਬਦੀਲ ਹੋਇਆ ਨਿਗਮ ਦਫ਼ਤਰ, 800 ਪੁਲਸ ਕਰਮਚਾਰੀ ਤਾਇਨਾਤ
Tuesday, Feb 27, 2024 - 03:17 AM (IST)
ਚੰਡੀਗੜ੍ਹ (ਸੁਸ਼ੀਲ) : ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਨਿਗਮ ਦਫ਼ਤਰ ਦੇ ਆਲੇ-ਦੁਆਲੇ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਇਸ ਵਾਰ ਚੰਡੀਗੜ੍ਹ ਪੁਲਸ ਨੇ 800 ਪੁਲਸ ਮੁਲਾਜ਼ਮਾਂ ਨੂੰ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਡਿਊਟੀ ’ਤੇ ਤਾਇਨਾਤ ਕੀਤਾ ਹੈ, ਜਿਸ ’ਚ ਰੈਪਿਡ ਐਕਸ਼ਨ ਫੋਰਸ, ਆਈ.ਟੀ.ਬੀ.ਪੀ. ਸਮੇਤ ਰਿਜ਼ਰਵ ਬਲ ਤਾਇਨਾਤ ਕੀਤੇ ਜਾਣਗੇ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੌਰਾਨ ਨਗਰ ਨਿਗਮ ਦਫ਼ਤਰ ਦੇ ਆਲੇ-ਦੁਆਲੇ 250 ਮੀਟਰ ਦੇ ਘੇਰੇ ਅੰਦਰ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾਵੇਗਾ। ਪੁਲਸ ਨੇ ਨਗਰ ਨਿਗਮ ਦਫ਼ਤਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਡ ਲਾ ਕੇ ਪੁਲਸ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਐੱਸ.ਪੀ. ਕੰਵਰਦੀਪ ਕੌਰ ਅਤੇ ਐੱਸ.ਪੀ. ਸਿਟੀ ਮ੍ਰਿਦੁਲ ਖ਼ੁਦ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕੈਂਪ ਆਫਿਸ ਲਾ ਕੇ ਚੋਣਾਂ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਮੇਅਰ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਅਹਿਮ ਜ਼ਿੰਮੇਵਾਰੀ ਡੀ.ਐੱਸ.ਪੀ. ਸੈਂਟਰਲ ਗੁਰਮੁੱਖ ਸਿੰਘ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਚੋਣਾਂ ਸਬੰਧੀ ਰਣਨੀਤੀ ਬਣਾ ਲਈ ਹੈ। ਚੰਡੀਗੜ੍ਹ ਪੁਲਸ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਵੱਡੇ-ਵੱਡੇ ਬੈਰੀਕੇਡ ਲਾ ਦਿੱਤੇ ਹਨ। ਇਸ ਤੋਂ ਇਲਾਵਾ ਚਾਰੇ ਪਾਸੇ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਚੰਡੀਗੜ੍ਹ ਪੁਲਸ ਮੇਅਰ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣਾ ਚਾਹੁੰਦੀ ਹੈ। ਪੁਲਸ ਨੇ ਸਾਫ਼ ਕਿਹਾ ਕਿ ਕੌਂਸਲਰ ਤੋਂ ਇਲਾਵਾ ਕੋਈ ਵੀ ਨਗਰ ਨਿਗਮ ਦਫ਼ਤਰ ਨੇੜੇ ਨਹੀਂ ਆ ਸਕਦਾ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਨਿਗਮ ਦਫ਼ਤਰ ਵੱਲ ਆਉਣ ’ਤੇ ਪੁਲਸ ਲਵੇਗੀ ਹਿਰਾਸਤ ’ਚ
ਜੇ ਕੋਈ ਨਗਰ ਨਿਗਮ ਦਫ਼ਤਰ ਵੱਲ ਆਉਂਦਾ ਹੈ ਤਾਂ ਚੰਡੀਗੜ੍ਹ ਪੁਲਸ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਵੇਗੀ। ਨਗਰ ਨਿਗਮ ਦਫ਼ਤਰ ਨੇੜੇ ਧਾਰਾ 144 ਲਾ ਦਿੱਤੀ ਗਈ ਹੈ। ਜੇ ਚਾਰ ਤੋਂ ਵੱਧ ਜਣੇ ਇਕੱਠੇ ਹੁੰਦੇ ਹਨ ਤਾਂ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਚੰਡੀਗੜ੍ਹ ਪੁਲਸ ਨੇ ਸਪੱਸ਼ਟ ਕਿਹਾ ਕਿ ਜੇ ਕੋਈ ਵੀ ਨਗਰ ਨਿਗਮ ਦਫ਼ਤਰ ਦੇ 250 ਮੀਟਰ ਦੇ ਘੇਰੇ ਅੰਦਰ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਨੋ ਵ੍ਹੀਕਲ ਜ਼ੋਨ ਬਣਾ ਰਹੀ ਹੈ ਪੁਲਸ
ਮੇਅਰ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਨਗਰ ਨਿਗਮ ਦਫ਼ਤਰ ਨੂੰ ਜਾਣ ਵਾਲੀ ਸੜਕ ਨੂੰ ਨੋ ਵ੍ਹੀਕਲ ਜ਼ੋਨ ਬਣਾ ਦਿੱਤਾ ਹੈ। ਪੁਲਸ ਸ਼ਿਵਾਲਿਕ ਵਿਊ ਹੋਟਲ ਨੇੜੇ ਨਗਰ ਨਿਗਮ ਦਫ਼ਤਰ ਕੋਲ ਸੈਕਟਰ 17 ਦੇ ਲਾਈਟ ਪੁਆਇੰਟ ਅਤੇ ਨੀਲਮ ਸਿਨੇਮਾ ਦੇ ਪਿੱਛੇ ਬੈਰੀਕੇਡ ਮੰਗਲਵਾਰ ਸਵੇਰੇ 6 ਵਜੇ ਲਾ ਦੇਵੇਗੀ। ਚੰਡੀਗੜ੍ਹ ਪੁਲਸ ਦੇ ਜਵਾਨ ਸਵੇਰੇ 6 ਵਜੇ ਡਿਊਟੀ ’ਤੇ ਤਾਇਨਾਤ ਹੋਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪ੍ਰਾਈਵੇਟ ਸਕੂਲ 'ਚ ਨਾਬਾਲਗ ਮੁੰਡੇ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e