ਏਕਾਂਤਵਾਸ ਭੰਗ ਕਰਨ ''ਤੇ ਵਿਅਕਤੀ ਖਿਲਾਫ ਪਰਚਾ

05/10/2020 12:58:46 PM

ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ): ਏਕਾਂਤਵਾਸ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ। ਇਸ ਸਬੰਧੀ ਦਲਜੀਤ ਸਿੰਘ ਐੱਮ.ਪੀ.ਐੱਸ. (ਐੱਮ) ਸਬ-ਸੈਂਟਰ ਗਹਿਲਾਂ ਨੇ ਪੁਲਸ ਨੂੰ ਦੱਸਿਆ ਕਿ ਲਖਵਿੰਦਰ ਸਿੰਘ ਵਾਸੀ ਗਹਿਲਾਂ ਨੂੰ ਘਰ 'ਚ ਏਕਾਂਤਵਾਸ ਕੀਤਾ ਹੋਇਆ ਹੈ ਜਦੋਂਕਿ ਉਕਤ ਵਿਅਕਤੀ ਘਰ 'ਚ ਨਹੀਂ ਠਹਿਰ ਰਿਹਾ ਤੇ ਪਿੰਡ 'ਚ ਸ਼ਰਾਬ ਪੀ ਕੇ ਘੁੰਮਦਾ ਹੈ ਜਿਸ ਕਰਕੇ ਕੋਵਿਡ -19 ਦੀ ਬੀਮਾਰੀ ਦੇ ਕਾਰਨ ਡਰ ਦਾ ਮਾਹੌਲ ਹੈ। ਉਕਤ ਵਿਅਕਤੀ ਗਲ ਫਾਹਾ ਲੈਣ ਦੀਆਂ ਧਮਕੀਆਂ ਵੀ ਦਿੰਦਾ ਹੈ। ਪੁਲਸ ਨੇ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਲਖਵਿੰਦਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕੀਤਾ ਹੈ।


Shyna

Content Editor

Related News