ਇੰਸਟਾਗ੍ਰਾਮ ''ਤੇ ਸ਼ੁਰੂ ਹੋਈ ਨਾਬਾਲਗਾਂ ਦੀ ਲੜਾਈ ਨੇ ਧਾਰਿਆ ''''ਗੈਂਗਵਾਰ'''' ਦਾ ਰੂਪ, ਬੇਸਬਾਲ ਮਾਰ-ਮਾਰ ਤੋੜੀ ਇਕ ਦੀ ਲੱਤ
Friday, Jan 26, 2024 - 02:14 AM (IST)
ਫਿਲੌਰ (ਭਾਖੜੀ)- ਸਕੂਲ ਦੇ ਦੋ ਨਾਬਾਲਗ ਵਿਦਿਆਰਥੀਆਂ ਦੀ ਇੰਸਟਾਗ੍ਰਾਮ 'ਤੇ ਮੈਸੇਜਿੰਗ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਗੈਂਗਵਾਰ 'ਚ ਬਦਲ ਗਈ। 11ਵੀਂ ਜਮਾਤ ਦੇ ਵਿਦਿਆਰਥੀ ਨੇ ਮੈਸੇਜ ਰਾਹੀ ਸਮਾਂ ਬੰਨ੍ਹ ਕੇ ਨੌਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਨੂੰ ਦੋਸਤਾਂ ਨਾਲ ਮਿਲ ਕੇ ਬੇਸਬਾਲ ਨਾਲ ਹਮਲਾ ਕਰਕੇ ਉਸ ਦੀ ਇੱਕ ਲੱਤ ਤੋੜ ਦਿਤੀ। ਪੁਲਸ ਨੇ ਜ਼ਖ਼ਮੀ ਵਿਦਿਆਰਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਡੀ.ਏ.ਵੀ. ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਹਰਸ਼ (19) ਪੁੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ 'ਚ 11ਵੀਂ ਜਮਾਤ 'ਚ ਪੜ੍ਹਦਾ ਵਿਦਿਆਰਥੀ, ਜਿਸ ਦਾ ਨਾਂ ਯੁਵੀ ਹੈ, ਨੂੰ ਜਾਣਦਾ ਹੈ ਅਤੇ ਦੋਵਾਂ ਨੇ ਇੰਸਟਾਗ੍ਰਾਮ 'ਤੇ ਇਕ ਦੂਜੇ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤੇ। ਮੈਸੇਜ ਕਰਦੇ ਸਮੇਂ ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਫਿਰ ਦੋਹਾਂ ਨੇ ਇਕ ਦੂਜੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਹਰਸ਼ ਨੇ ਦੱਸਿਆ ਕਿ ਯੁਵੀ ਨੇ ਉਸ ਨੂੰ ਕਿਹਾ ਕਿ ਜੇਕਰ ਉਸ 'ਚ ਹਿੰਮਤ ਹੈ ਤਾਂ ਉਹ ਇਕੱਲਾ ਉਸ ਨੂੰ ਸਕੂਲ ਤੋਂ ਬਾਅਦ ਮਿਲੇ। ਛੁੱਟੀ ਤੋਂ ਬਾਅਦ ਜਦੋਂ ਉਹ ਬਾਜ਼ਾਰ ਆਉਣਗੇ ਤਾਂ ਉੱਥੇ ਦੋਵੇਂ ਇਕ-ਦੂਜੇ ਨੂੰ ਦੇਖਣਗੇ।
ਇਹ ਵੀ ਪੜ੍ਹੋ- Microsoft ਨੇ ਕੀਤੀ ਵੱਡੀ ਛਾਂਟੀ, ਗੇਮਿੰਗ ਸੈਕਸ਼ਨ ਦੇ 1,900 ਕਰਮਚਾਰੀਆਂ ਨੂੰ ਕੀਤਾ ਬਾਹਰ
ਹਰਸ਼ ਨੇ ਦੱਸਿਆ ਕਿ ਛੁੱਟੀ ਤੋਂ ਬਾਅਦ ਉਹ ਸਿੱਧਾ ਆਪਣੇ ਘਰ ਗਿਆ ਅਤੇ ਯੁਵੀ ਨੇ ਫੋਨ ਕਰਕੇ ਕਿਹਾ ਕਿ ਜੇਕਰ ਉਸ ਵਿਚ ਹਿੰਮਤ ਹੁੰਦੀ ਤਾਂ ਉਹ ਉਸ ਨੂੰ ਮਿਲਦਾ, ਤਾਂ ਉਸ ਨੇ ਝੂਠ ਬੋਲਿ ਦਿੱਤਾ ਕਿ ਉਹ ਤਾਂ ਗਿਆ ਸੀ ਪਰ ਤੁਸੀਂ ਲੋਕ ਨਹੀਂ ਆਏ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਟਿਊਸ਼ਨ ਲਈ ਘਰੋਂ ਨਿਕਲਿਆ ਤਾਂ ਯੁਵੀ ਆਪਣੇ 4-5 ਦੋਸਤਾਂ ਨਾਲ ਆ ਗਿਆ ਜਿਨ੍ਹਾਂ ਦੇ ਹੱਥਾਂ ਵਿੱਚ ਬੇਸਬਾਲ ਫੜੇ ਹੋਏ ਸਨ। ਉਨ੍ਹਾਂ ਵਿਅਕਤੀਆਂ ਨੇ ਮੋਟਰਸਾਈਕਲਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਘੇਰ ਲਿਆ।
ਹਰਸ਼ ਨੇ ਦੱਸਿਆ ਕਿ ਹਮਲਾ ਇੰਨੀ ਤੇਜ਼ੀ ਨਾਲ ਹੋਇਆ ਕਿ ਉਸ ਨੂੰ ਕੁਝ ਸਮਝ ਨਹੀਂ ਆਇਆ। ਜਦੋਂ ਉਹ ਜ਼ਮੀਨ 'ਤੇ ਡਿੱਗ ਗਿਆ ਤਾਂ ਉਸ ਦੀਆਂ ਲੱਤਾਂ 'ਤੇ ਬੇਸਬਾਲ ਮਾਰੇ ਗਏ। ਇਸ ਦੌਰਾਨ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਹ ਉਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਇਕ ਲੱਤ ਟੁੱਟੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ
ਡਾਕਟਰਾਂ ਮੁਤਾਬਕ ਉਸ ਦਾ ਐਕਸ-ਰੇ ਕੀਤਾ ਜਾਵੇਗਾ। ਹਸਪਤਾਲ ਵਿੱਚ ਮੌਜੂਦ ਹਰਸ਼ ਉਸ ਦੇ ਪਿਤਾ ਸੰਦੀਪ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਸਕੂਲ ਪ੍ਰਿੰਸੀਪਲ ਨੂੰ ਵੀ ਸ਼ਿਕਾਇਤ ਕਰਨਗੇ। ਸਕੂਲ ਪ੍ਰਬੰਧਕ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਕੂਲ ਦੇ ਬਾਹਰ ਹੋਈ ਲੜਾਈ ਦੇ ਪਿੱਛੇ ਕੀ ਕਾਰਨ ਸੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਹਮਲਾ ਹੋਇਆ ਹੈ, ਉਹ ਪੂਰੀ ਤਰ੍ਹਾਂ ਗਲਤ ਹੈ। ਇਸ ਦੀ ਸੂਚਨਾ ਪ੍ਰਿੰਸੀਪਲ ਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਇਕ ਹਫ਼ਤਾ ਪਹਿਲਾਂ ਲਾਪਤਾ ਹੋਇਆ ਸੀ ਨੌਜਵਾਨ, ਗੁਆਂਢੀ ਘਰ ਦੇ ਵਰਾਂਡੇ 'ਚ ਦੱਬੀ ਗਈ ਲਾਸ਼ ਹੋਈ ਬਰਾਮਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8