ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਦਿੱਤੀ ਸਿਖਲਾਈ

Wednesday, Feb 26, 2020 - 12:50 AM (IST)

ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਦਿੱਤੀ ਸਿਖਲਾਈ

ਮੁੱਲਾਂਪੁਰ ਦਾਖਾ, (ਕਾਲੀਆ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਬੱਸਾਂ ਦੇ ਡਰਾਈਵਰਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦੌਰਾਨ ਵੱਖ-ਵੱਖ ਬੱਸਾਂ ਦੇ 15 ਡਰਾਈਵਰ ਸ਼ਾਮਲ ਹੋਏ। ਇਹ ਸਿਖਲਾਈ ਸਕੂਲ ਦੇ ਡਰਾਈਵਰਾਂ ਨੂੰ ਅੱਗ ਬੁਝਾਊ ਅਮਲੇ ਦੇ ਮੁਖੀ ਕਾਰਜਕਾਰੀ ਦਵਿੰਦਰ ਸਿੰਘ ਵੱਲੋਂ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਰਵੀਕਾਂਤ ਨੇ ਕਿਹਾ ਕਿ ਸੂਬੇ 'ਚ ਅੱਜਕੱਲ ਅੱਗ ਨਾਲ ਕਈ ਘਟਨਾਵਾਂ ਵਾਪਰ ਗਈਆਂ, ਜਿਸ ਨਾਲ ਫੁੱਲਾਂ ਵਰਗੇ ਬੱਚੇ ਇਸ ਦੀ ਲਪੇਟ 'ਚ ਆ ਗਏ, ਜਿਸ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਸਿਖਲਾਈ ਦੌਰਾਨ ਮੁੱਢਲੀ ਸਿੱਖਿਆ ਦਿੱਤੀ ਗਈ ਹੈ। ਸਕੂਲ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਸਰਾਂ ਅਤੇ ਸੈਕਟਰੀ ਚਰਨਜੀਤ ਸਿੰਘ ਗਹੌਰ ਨੇ ਸਕੂਲ ਪ੍ਰਿੰਸੀਪਲ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ।


Related News