ਸੰਗਰੂਰ : ਟਰੈਫਿਕ ਪੁਲਸ ਨੇ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਚੁਕਵਾਏ

Wednesday, Aug 21, 2019 - 05:27 PM (IST)

ਸੰਗਰੂਰ : ਟਰੈਫਿਕ ਪੁਲਸ ਨੇ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਚੁਕਵਾਏ

ਸੰਗਰੂਰ  (ਬੇਦੀ,ਯਾਦਵਿੰਦਰ) : ਲੰਮੇ ਸਮੇਂ ਤੋਂ ਰਿਆਸਤੀ ਸ਼ਹਿਰ ਸੰਗਰੂਰ ਦੇ ਬਜ਼ਾਰ ਜੋ ਕਿ ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜ ਕੇ ਰਹਿ ਗਏ ਸਨ ਤੇ ਆਮ ਲੋਕਾਂ ਨੂੰ ਇਸ ਕਾਰਨ ਟ੍ਰੈਫਿਕ ਜਾਮ ਦਾ ਸੰਤਾਪ ਭੋਗਣਾ ਪੈਂਦਾ ਸੀ। ਹੁਣ ਇਨ੍ਹਾਂ ਟਰੈਫਿਕ ਦੇ ਪ੍ਰਬੰਧਾਂ ਵਿਚ ਲੋਕਾਂ ਨੂੰ ਸੁਧਾਰ ਹੋਣ ਦੀ ਉਸ ਸਮੇਂ ਆਸ ਬੱਝੀ ਹੈ ਜਦੋਂ ਨਗਰ ਕੌਂਸਲ ਤੇ ਸਿਟੀ ਟਰੈਫਿਕ ਪੁਲਸ ਨੇ ਹਰਕਤ ਵਿਚ ਆਉਂਦਿਆਂ ਬਜ਼ਾਰਾਂ ਨੂੰ ਖੁੱਲ੍ਹੇ ਕਰਾਉਣ ਦਾ ਬੀੜਾ ਚੁੱਕਿਆ। ਕੁਝ ਦਿਨਾਂ ਤੋਂ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਹਿਰ ਅੰਦਰ ਗੰਭੀਰ ਰੂਪ ਧਾਰਨ ਕਰ ਚੁੱਕੀ ਟਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਬਜ਼ਾਰਾਂ ਅੰਦਰੋਂ ਦੁਕਾਨਦਾਰਾਂ ਵੱਲੋਂ ਤਹਿ ਹੱਦ ਤੋਂ ਜ਼ਿਆਦਾ ਬਾਹਰ ਰੱਖੇ ਜਾਂਦੇ ਸਮਾਨ ਨੂੰ ਹੱਦ ਅੰਦਰ ਹੀ ਰੱਖਵਾਇਆ ਜਾ ਰਿਹਾ ਹੈ ਅਤੇ ਰੇਹੜੀਆਂ ਆਦਿ ਨੂੰ ਵੀ ਪਿੱਛੇ ਹਟਾ ਕੇ ਲਵਾਇਆ ਜਾ ਰਿਹਾ ਹੈ।

PunjabKesari

ਇਸੇ ਤਰ੍ਹਾਂ ਅੱਜ ਵੀ ਡੀ. ਐਸ. ਪੀ. (ਟਰੈਫਿਕ) ਰਾਜੇਸ਼ ਸਨੇਹੀ ਦੀਆਂ ਹਦਾਇਤਾਂ ਤੇ ਜ਼ਿਲਾ ਟ੍ਰੈਫਿਕ ਇੰਚਾਰਜ ਤੇਜਿੰਦਰਪਾਲ ਸਿੰਘ ਅਤੇ ਸਿਟੀ ਟਰੈਫਿਕ ਇੰਚਾਰਜ ਪਵਨ ਸ਼ਰਮਾ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਜੇਸ਼ ਕੁਮਾਰ ਨੇ ਨਗਰ ਕੌਂਸਲ ਦੇ ਦਫਤਰ ਤੋਂ ਲੈ ਕੇ ਭਗਤ ਨਾਮਦੇਵ ਚੌਕ ਤੱਕ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਰਾਹਾਂ ਵਿਚ ਅੜਿੱਕਾ ਬਣ ਰਹੇ ਦੁਕਾਨਦਾਰਾਂ ਦੇ ਨਾਜਾਇਜ਼ ਰੱਖੇ ਸਮਾਨ ਨੂੰ ਹਟਵਾ ਕੇ ਬਜ਼ਾਰ ਖੁੱਲ੍ਹੇ ਕਰਵਾਏ ਤਾਂ ਜੋ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਟਰੈਫਿਕ ਮੁਲਾਜਮ ਸਵਰਨ ਸਿੰਘ,ਰਾਮ ਸਿੰਘ, ਰਾਮ ਪ੍ਰਤਾਪ ਤੇ ਜਸਵੀਰ ਸਿੰਘ ਵੀ ਮੌਜੂਦ ਸਨ।

PunjabKesari


author

cherry

Content Editor

Related News