ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹਡ਼੍ਹ ਪੀਡ਼ਤਾਂ ਲਈ ਰਾਹਤ ਸਮੱਗਰੀ ਰਵਾਨਾ

08/26/2019 4:23:10 PM

ਸੰਗਰੂਰ (ਬੇਦੀ, ਹਰਜਿੰਦਰ, ਯਾਦਵਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦੇ ਆਗੂ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਦਾ ਕਾਫ਼ਲਾ ਰਵਾਨਾ ਹੋਇਆ, ਜਿਸ ਵਿਚ ਕਣਕ, ਪਸ਼ੂਆਂ ਦੇ ਲਈ ਤੂਡ਼ੀ, ਫੀਡ ਅਤੇ ਹੋਰ ਲੋਡ਼ੀਂਦੀ ਸਮੱਗਰੀ ਸ਼ਾਮਲ ਸੀ। ਬਰਨਾਲਾ ਤੇ ਸੰਗਰੂਰ ਜ਼ਿਲਿਆਂ ਦੇ ਆਗੂਆਂ ਤੇ ਵਰਕਰਾਂ ਦੇ ਕਾਫ਼ਲੇ ਨੇ ਗੁਰੂਦੁਆਰਾ ਮਸਤੂਆਣਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸੇਵਾ ਤੇ ਭਲੇ ਦੇ ਕਾਰਜ ਲਈ ਚਾਲੇ ਪਾਏ।

ਇਸ ਤੋਂ ਪਹਿਲਾਂ ਦੋਵੇਂ ਜ਼ਿਲ੍ਹਿਆਂ ਦੇ ਹਲਕਾ ਇੰਚਾਰਜਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਜਿਸ ਪਾਰਟੀ ਦੀ ਸੀਨੀਅਰ ਲੀਡਰਸਿਪ ਵੱਲੋਂ ਹਡ਼ਂ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆ ਸਮੱਗਰੀ ਇੱਕਤਰ ਕਰਕੇ ਤੁਰੰਤ ਹੜ੍ਹ ਪੀਡ਼ਤਾਂ ਕੋਲ ਭੇਜਣ ਦੀ ਅਹਿਦ ਲਿਆ ਗਿਆ। ਥੋਡ਼ੇ ਸਮੇਂ ਸੱਦੇ ਉੱਤੇ ਇੱਕਦਮ ਸਮੱਗਰੀ ਇੱਕਤਰ ਕਰਨ ਤੇ ਭੇਜਣ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਭਲਾਈ ਤੇ ਸਰਬੱਤ ਦੇ ਭਲੇ ਦਾ ਸੰਕਲਪ ਪੇਸ਼ ਕਰਕੇ ਸੰਗਤ ਨੂੰ ਸੇਵਾ ਦੇ ਕਾਰਜ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਸ ਫਰਜ਼ ਨੂੰ ਹਮੇਸਾ ਨਿਭਾਇਆ ਹੈ। ਬਿਪਤਾ ਦੀ ਘਡ਼ੀ ਮਦਦ ਕਰਕੇ ਪੰਜਾਬੀਆਂ ਨੇ ਪੂਰੀ ਦੁਨੀਆ ਅੰਦਰ ਨਾਮਣਾ ਖੱਟਿਆ ਹੈ। ਉਨ੍ਹਾਂ ਉਮੀਦ ਕੀਤੀ ਕਿ ਇਸ ਇਲਾਕੇ ਦੀ ਸੰਗਤ ਸਮੇਂ ਸਮੇਂ ਸਿਰ ਹੋਰ ਸਮੱਗਰੀ ਇਕੱਤਰ ਕਰਕੇ ਸਹਿਯੋਗ ਦੇਵੇਗੀ। ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਕਿ ਘੱਗਰ ਵਿਚ ਆਏ ਹਡ਼੍ਹਾਂ ਨਾਲ ਹੋਏ ਨੁਕਸਾਨ ਦਾ ਅਜੇ ਤੱਕ ਇਕ ਪੈਸਾ ਵੀ ਕਿਸੇ ਪੀਡ਼ਤ ਪਰਿਵਾਰ ਨੂੰ ਨਹੀਂ ਮਿਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੜ੍ਹਾਂ ਦੇ ਨੁਕਸਾਨ ਦਾ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਕਿ ਪੀਡ਼ਤ ਪਰਿਵਾਰ ਨਵੇਂ ਸਿਰਿਓਂ ਆਪਣਾ ਜੀਵਨ ਬਸਰ ਕਰ ਸਕਣ। ਉਨ੍ਹਾਂ ਫਸਲਾਂ, ਡੰਗਰਾਂ, ਮਾਲੀ ਨੁਕਸਾਨ ਅਤੇ ਘਰਾਂ ਦੇ ਨੁਕਸਾਨ ਦੀ ਪੂਰਤੀ ਵਾਸਤੇ ਢੁੱਕਵਾਂ ਮੁਆਵਜਾ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ।

ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ, ਸਤਨਾਮ ਸਿੰਘ ਰਾਹੀ, ਕੁਲਵੰਤ ਕਾਂਤਾ, ਹਰੀ ਸਿੰਘ ਨਾਭਾ ਆਦਿ ਵੀ ਮੌਜੂਦ ਸਨ।


cherry

Content Editor

Related News