ਸਿੱਧੂ ਮੂਸੇਵਾਲਾ ਖਿਲਾਫ ਸੰਗਰੂਰ ਦੇ ਪੱਤਰਕਾਰਾਂ ਨੇ ਕਾਰਵਾਈ ਕਰਨ ਦੀ ਕੀਤੀ ਮੰਗ
Monday, Jun 15, 2020 - 09:23 PM (IST)
ਸੰਗਰੂਰ,(ਸਿੰਗਲਾ) : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਪ੍ਰੈੱਸ ਕਲੱਬ ਸੰਗਰੂਰ ਦੇ ਅਹੁਦੇਦਾਰਾਂ ਵੱਲੋਂ ਡਾ. ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ ਨੂੰ ਇੱਕ ਲਿਖਤੀ ਦਰਖਾਸਤ ਦੇ ਕੇ ਮੀਡੀਆ ਕਰਮੀਆਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਤੇ ਧਮਕੀਆਂ ਦੇਣ ਲਈ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਰਤੀ ਪਾਲ, ਅਸ਼ਵਨੀ ਸ਼ਰਮਾ, ਪੁਨੀਤ ਗਰਗ, ਮਨਦੀਪ ਕੁਮਾਰ, ਜੇ. ਪੀ. ਗੋਇਲ, ਅਮਨ ਸ਼ਰਮਾ, ਅਨਿਲ ਜੈਨ, ਅਵਤਾਰ ਸਿੰਘ, ਤੇਜਿੰਦਰ ਕੁਮਾਰ, ਰਾਜੇਸ਼ ਕੋਹਲੀ ਆਦਿ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਖਿਲਾਫ ਪਹਿਲਾਂ ਵੀ ਆਰਮਜ ਐਕਟ ਤਹਿਤ ਕੇਸ ਦਰਜ ਹੋ ਚੁੱਕਾ ਹੈ ਪਰ ਉਸ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਉਸ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਪ੍ਰੈੱਸ ਨੂੰ ਧਮਕੀਆਂ ਦੇਣਾ ਇਸ ਦਾ ਨਤੀਜਾ ਹੈ, ਪ੍ਰੈੱਸ ਕਲੱਬ ਸੰਗਰੂਰ ਦੇ ਆਗੂਆਂ ਨੇ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਉਸ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਸਿੱਧੂ ਮੂਸੇਵਾਲਾ ਖਿਲਾਫ਼ ਪੱਤਰਕਾਰ ਭਾਈਚਾਰੇ ਵੱਲੋਂ ਲਿਖੀਆਂ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ।